ਹਠੂਰ,7,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਬੁਰਜ ਕੁਲਾਰਾ ਅਤੇ ਹਠੂਰ ਦੀ ਸਾਝੀ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਕੁਝ ਦਿਨ ਪਹਿਲਾ ਰਿਟਰਨਿੰਗ ਅਫਸਰ ਜਸਕੀਰਤ ਸਿੰਘ ਸੇਖੋਂ ਅਤੇ ਦੀਪਕ ਸਰਮਾਂ ਦੀ ਨਿਗਰਾਨੀ ਹੇਠ ਚੋਣ ਹੋਈ ਸੀ।ਅੱਜ ਇਸ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਦੀ ਚੋਣ ਹੋਈ ਜਿਸ ਵਿਚ ਪ੍ਰਧਾਨ ਜਗਦੇਵ ਸਿੰਘ,ਮੀਤ ਪ੍ਰਧਾਨ ਦਲਵਾਰਾ ਸਿੰਘ,ਕੁਲਦੀਪ ਸਿੰਘ,ਅਮਰਜੀਤ ਸਿੰਘ,ਸਰਬਜੀਤ ਕੌਰ,ਪੋਲਾ ਸਿੰਘ ਸੁਧਾਰੀਆ,ਛੋਟਾ ਸਿੰਘ,ਅਵਤਾਰ ਸਿੰਘ,ਦਰਸ਼ਨ ਸਿੰਘ ਬੁਰਜ ਕੁਲਾਰਾ,ਉਜਾਗਰ ਸਿੰਘ ਬੁਰਜ ਕੁਲਾਰਾ,ਅਮਰਜੀਤ ਕੌਰ ਬੁਰਜ ਕੁਲਾਰਾ ਨੂੰ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਨੂੰ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵਧਾਈ ਦਿੱਤੀ ਅਤੇ ਸਿਰਪਾਓ ਪਾ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਦੇ ਆਹੁਦੇਦਾਰਾ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਸਭਾ ਦੇ ਮੈਬਰਾ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ।ਇਸ ਮੌਕੇ ਖੁਸੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਉਨ੍ਹਾ ਨਾਲ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਪ੍ਰੀਤਮ ਸਿੰਘ ਅਖਾੜਾ,ਯੂਥ ਆਗੂ ਸਿਮਰਜੋਤ ਸਿੰਘ ਗਾਹਲੇ,ਗੁਰਤੇਜ ਸਿੰਘ ਨੀਟਾ,ਕਰਮਜੀਤ ਸਿੰਘ ਕਰਮਾ,ਮੇਹਰਦੀਪ ਸਿੰਘ,ਪੱਪੀ ਹਠੂਰ,ਸੈਕਟਰੀ ਪ੍ਰਿਤਪਾਲ ਸਿੰਘ ਮੱਲ੍ਹਾ,ਨਿਰਭੈ ਸਿੰਘ,ਮਨਦੀਪ ਸਿੰਘ,ਕਮਲਜੀਤ ਸਿੰਘ,ਦਲਜੀਤ ਸਿੰਘ,ਇੰਦਰਜੀਤ ਸਿੰਘ,ਬੂਟਾ ਸਿੰਘ, ਪ੍ਰਮਿੰਦਰ ਸਿੰਘ,ਪ੍ਰਧਾਨ ਤਰਸੇਮ ਸਿੰਘ ਹਠੂਰ,ਹਰਜੀਤ ਸਿੰਘ ਕਾਲਾ,ਅਮਰ ਸਿੰਘ,ਨੰਬਰਦਾਰ ਸੁਖਵਿੰਦਰ ਸਿੰਘ,ਪਰਮਲ ਸਿੰਘ,ਗੁਰਚਰਨ ਸਿੰਘ,ਬੇਅੰਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਨਵੀ ਬਣੀ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ।