You are here

ਕਰਜੇ ਤੋ ਤੰਗ ਹੋ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਖਤਮ

ਹਠੂਰ,2,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਦੇ ਨੌਜਵਾਨ ਵੱਲੋ ਕਰਜੇ ਤੋ ਤੰਗ ਹੋ ਕੇ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਉਰਫ ਲਾਡੀ (34)ਪੁੱਤਰ ਬਲਵਿੰਦਰ ਸਿੰਘ ਦਾ ਸਾਲ 2016 ਵਿਚ ਵਿਆਹ ਹੋਇਆ ਸੀ ਜਿਸ ਦੀ ਪਤਨੀ ਨਿਊਜੀਲੈਡ ਵਿਚ ਰਹਿ ਰਹੀ ਹੈ ਅਤੇ ਵਿਆਹ ਤੋ ਬਾਅਦ ਕਰਨਪ੍ਰੀਤ ਸਿੰਘ ਨੇ ਨਿਊਜੀਲੈਡ ਜਾਣ ਲਈ ਕਈ ਵਾਰ ਕਰਜਾ ਚੁੱਕ ਕੇ ਫਾਇਲ ਲਾਈ ਪਰ ਹਰ ਵਾਰ ਫਾਇਲ ਰੱਦ ਹੁੰਦੀ ਰਹੀ ਜਿਸ ਕਰਕੇ ਉਹ ਵਿਦੇਸ ਨਾ ਜਾ ਸਕਿਆ ਅਤੇ ਬੀਤੀ ਹਾੜੀ ਦੀ ਫਸਲ ਵਿਚੋ ਵੀ ਵੱਡਾ ਘਾਟਾ ਪੈ ਗਿਆ।ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ ਅਤੇ ਉਹ ਪ੍ਰੇਸਾਨ ਰਹਿਣ ਲੱਗ ਗਿਆ ਤਾਂ ਬੁੱਧਵਾਰ ਨੂੰ ਆਪਣੇ ਖੇਤ ਜਾ ਕੇ ਕੀਟ ਨਾਸਕ ਦਵਾਈ ਪੀ ਲਈ, ਕਰਨਪ੍ਰੀਤ ਸਿੰਘ ਨੂੰ ਪਰਿਵਾਰਕ ਮੈਬਰਾ ਨੇ ਸਰਕਾਰੀ ਹਸਪਤਾਲ ਜਗਰਾਓ ਵਿਖੇ ਇਲਾਜ ਲਈ ਲਿਆਦਾ ਤਾਂ ਉਸ ਦੀ ਮੌਤ ਹੋ ਗਈ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸੂਲਪੁਰ (ਮੱਲ੍ਹਾ) ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਗ੍ਰਾਮ ਪੰਚਾਇਤ ਰਸੂਲਪੁਰ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦਾ ਕਰਜਾ ਮਾਫ ਕਰਕੇ ਯੋਗ ਸਹਾਇਤਾ ਕੀਤੀ ਜਾਵੇ।