You are here

ਸਿੱਧੂ ਮੂਸੇਵਾਲਾ ਦਾ ਖੇਤਾਂ ’ਚ ਅੰਤਿਮ ਸੰਸਕਾਰ

ਅੰਤਿਮ ਝਲਕ ਪਾਉਣ ਲਈ ਉਮੜਿਆਂ ਚਾਹੁਣ ਵਾਲਿਆਂ ਦਾ ਹਜੂਮ

ਮਾਨਸਾ, 31 ਮਈ (ਜਨ ਸ਼ਕਤੀ ਨਿਊਜ਼ ਬਿਊਰੋ ) ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਖੇਤ ਵਿੱਚ ਕਰ ਦਿੱਤਾ ਗਿਆ।ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੀ ਹਵੇਲੀ ਤੋਂ ਕਾਫ਼ੀ ਦੇਰ ਨਾਲ ਸ਼ੁਰੂ ਹੋਈ।ਅੰਤਿਮ ਯਾਤਰਾ ਤੋਂ ਪਹਿਲਾਂ ਮਾਂ ਨੇ ਅੱਜ ਆਖਰੀ ਵਾਰ ਪੁੱਤਰ ਦੇ ਵਾਲਾਂ ਦਾ ਜੂੜਾ ਕੀਤਾ। ਪਿਤਾ ਨੇ ਸਿੱਧੂ ਮੂਸੇਵਾਲਾ ਦੇ ਪੱਗ ਬੰਨ੍ਹੀ। ਮਾਂ-ਬਾਪ ਤਾਬੂਤ ਵਿੱਚ ਪਏ ਮ੍ਰਿਤਕ ਪੁੱਤਰ ਨੂੰ ਟਿਕਟਿਕੀ ਲਾ ਕੇ ਤੱਕਦੇ ਰਹੇ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਫੁੱਲਾਂ ਨਾਲ ਸਜਾਏ HMT 5911 ਟਰੈਕਟਰ ‘ਤੇ ਕੱਢੀ ਗਈ।ਸਿੱਧੂ ਮੂਸੇਵਾਲਾ ਦੀ ਅੰਤਿਮ ਝਲਕ ਪਾਉਣ ਲਈ ਉਸਦੇ ਚਾਹੁਣ ਵਾਲਿਆਂ ਦਾ ਹਜੂਮ ਉਮੜ੍ਹਿਆ ਹੋਇਆ ਸੀ ਤੇ ਹਰ ਅੱਖ ਨਮ ਸੀ।ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਲਾਸ਼ ਦਾ ਕੱਲ੍ਹ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ।ਅੱਜ ਮੰਗਲਵਾਰ ਸਵੇਰੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।ਸਿੱਧੂ ਮੂਸੇਵਾਲਾ ਦੇ ਪਿਤਾ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਆਪਣੀ ਪੱਗ ਉਤਾਰ ਕੇ ਲੋਕਾਂ ਵੱਲ ਕੀਤੀ। ਜਿਸ ਦਾ ਸੰਦੇਸ਼ ਸੀ ਕਿ ਲੋਕ ਮੇਰੀ ਪੱਗ ਹਨ। ਅੰਤਿਮ ਸੰਸਕਾਰ ਮੌਕੇ ਕਈ ਰਾਜਨੀਤਿਕ ਆਗੂ ਅਤੇ ਕਲਾਕਾਰ ਵੀ ਪਹੁੰਚੇ ਸਨ।