ਗ੍ਰੀਨ ਪੰਜਾਬ ਮਿਸ਼ਨ ਦੇ ਵਲੋਂ ਜਗਰਾਉਂ ਵਿਚ ਇਨਸੁਲਿਨ ਦੇ ਪੋਦੇ ਵੰਡੇ

ਜਗਰਾਉਂ 28ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਦੇਸ਼  ਵਿੱਚ ਲਗਾਤਾਰ ਫੈਲ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਲਈ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਬੀਤੇ ਦਿਨ ਜਗਰਾਉਂ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ।  ਸੰਸਥਾ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਸੰਸਥਾ ਦੇ ਮੁੱਖ ਮੈਂਬਰ ਨਵੀਨ ਗੋਇਲ ਵੱਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ ਹਨ।  ਇਨਸੁਲਿਨ ਪਲਾਂਟ (ਕੋਟਸ ਪਿਕਟਸ) ਬਾਰੇ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਸੁਲਿਨ ਪਲਾਂਟ ਸ਼ੂਗਰ ਦੀ ਦਵਾਈ ਹੈ।  ਇਸ ਦਾ ਪੱਤਾ ਸੁਆਦ ਵਿੱਚ ਖੱਟਾ ਹੁੰਦਾ ਹੈ ਅਤੇ ਕੰਦ ਦੀ ਸ਼ਕਲ ਅਦਰਕ ਵਰਗੀ ਹੁੰਦੀ ਹੈ।  ਕੰਦਾਂ ਦਾ ਬਣਿਆ ਸੂਪ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।  ਪੌਦੇ ਦੇ ਤਾਜ਼ੇ ਪੱਤੇ ਚਬਾਉਣ ਨਾਲ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਨੇ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਗਰਾਉਂ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ਰਹੇ ਜੰਗਲਾਂ ਤੋਂ ਜਗਰਾਉਂ ਵਾਸੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਸੁਰੱਖਿਆ ਹਵਾ ਮਿਲੇਗੀ।  ਉਨ੍ਹਾਂ ਕਿਹਾ ਕਿ ਉਹ ਸੰਸਥਾ ਦੀ ਹਰ ਸੰਭਵ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨਗੇ।  ਮੈਡਮ ਕੰਚਨ ਗੁਪਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਜਗਰਾਉਂ ਵਾਸੀਆਂ ਦੇ ਸਹਿਯੋਗ ਨਾਲ ਡਾਇਟ ਵਿੱਚ 4400 ਪੌਦਿਆਂ ਦੇ ਹਰਬਲ ਵਣ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਸੰਸਥਾ ਵੱਲੋਂ ਜਗਰਾਓਂ ਦੀਆਂ ਕਈ ਥਾਵਾਂ ’ਤੇ ਹਰਬਲ ਵਣ ਲਗਾਏ ਜਾਣਗੇ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੇਵਲ ਮਲਹੋਤਰਾ, ਰਾਜੂ ਬਾਂਸਲ, ਲਖਵਿੰਦਰ ਧੰਜਲ, ਕਾਲਾ ਮਣਕੂ, ਸੁਖਚੈਨ ਸਿੰਘ, ਸਾਜਨ ਮਲਹੋਤਰਾ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।