ਜਗਰਾਉਂ, 28 ਮਈ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)ਜਗਰਾਉਂ ਦੇ ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਦੇ ਜਨਮ ਦਿਨ ਤੇ ਵਿਸ਼ੇਸ਼ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਸ੍ਰੀ ਦੀਪਕ ਹਿਲੋਰੀ ਜੀ ਨੇ ਪੰਜਾਬ ਸਰਕਾਰ ਵੱਲੋਂ ਸੀ ਐਮ ਦੇ ਦਸਤਖ਼ਤ ਕੀਤਾ ਸਰਟੀਫਿਕੇਟ ਭੇਂਟ ਕਰਦੇ ਹੋਏ ਸ਼ੁਭ ਇੱਛਾਵਾਂ ਭੇਟ ਕੀਤੀਆਂ, ਇਸ ਮੌਕੇ ਤੇ ਐਸ ਪੀ ਹੈਡਕੁਆਰਟਰ ਸ ਪ੍ਰਿਥੀ ਪਾਲ ਸਿੰਘ ,ਏ ਐਸ ਆਈ ਨਿਰਭੈ ਸਿੰਘ ਵੀ ਹਾਜ਼ਰ ਸਨ।ਇਸ ਖੁਸ਼ੀ ਦੇ ਮੌਕੇ ਤੇ ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਆਉਂਣ ਵਾਲੇ ਸਮੇਂ ਵਿੱਚ ਉਹਨਾਂ ਦੀ ਚੰਗੀ ਸਿਹਤ ਤੇ ਤਰੱਕੀ ਲਈ ਰੱਬ ਤੋਂ ਦੁਆ ਮੰਗੀ ਤੇ ਸਭ ਨੇ ਜਨਮ ਦਿਨ ਦੀ ਵਧਾਈ ਦਿੱਤੀ।