ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ 'ਪ੍ਰੀ ਮੌਨਸੂਨ ਵਾਟਰ ਕੰਜ਼ਰਵੇਸ਼ਨ ਵਰਕਸ ਕੰਪੇਨ' ਜਾਰੀ

ਮਗਨਰੇਗਾ ਅਧੀਨ 20 ਮਈ ਤੋਂ 02 ਜੂਨ ਤੱਕ ਚੱਲੇਗੀ ਇਹ ਮੁਹਿੰਮ
ਲੁਧਿਆਣਾ, 27 ਮਈ (ਰਣਜੀਤ ਸਿੱਧਵਾਂ)  : ਮਗਨਰੇਗਾ ਅਧਿਕਾਰੀ ਸ਼੍ਰੀ ਅਕਾਸ਼ਜੋਤ ਸਿੰਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਨਿਸਟਰੀ ਆਫ਼ ਰੂਰਲ ਡਿਵੈਲਪਮੈਂਟ ਭਾਰਤ ਸਰਕਾਰ ਦੀਆ ਹਿਦਾਇਤਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੋ ਮਗਨਰੇਗਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਮਗਨਰੇਗਾ ਅਧੀਨ 20 ਮਈ, 2022 ਤੋਂ 02 ਜੂਨ, 2022 ਤੱਕ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ 'ਪ੍ਰੀ ਮੌਨਸੂਨ ਵਾਟਰ ਕੰਜ਼ਰਵੇਸ਼ਨ ਵਰਕਸ ਕੰਪੇਨ' ਚਲਾਈ ਜਾ ਰਹੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਵੱਖ-ਵੱਖ ਬਲਾਕਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਦੇ ਕੰਮ ਜਿਵੇਂ ਕਿ ਛੱਪੜਾਂ ਦਾ ਨਵੀਨਿਕਰਨ, ਪਲਾਂਟੇਸ਼ਨ, ਨਹਿਰਾਂ ਅਤੇ ਖਾਲਿਆ ਦੀ ਸਾਫ਼ ਸਫ਼ਾਈ, ਅੰਮ੍ਰਿਤ ਸਰੋਵਰ ਆਦਿ ਕੰਮ ਕਰਵਾਏ ਜਾ ਰਹੇ ਹਨ ਜਿਸ ਨਾਲ ਆਣ ਵਾਲੇ ਮਾਨਸੂਨ ਦੇ ਸਮੇ ਬਾਰਿਸ਼ ਦੇ ਪਾਣੀ ਦਾ ਰੱਖ ਰਖਾਵ ਕੀਤਾ ਜਾ ਸਕੇ ਅਤੇ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੁੰ ਉੱਚਾ ਚੱਕਿਆ ਜਾ ਸਕੇ। ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦੀ ਸਫ਼ਾਈ, ਪਾਰਕ, ਰਿਚਾਰਜ ਪਿੱਟਾਂ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਸੋਲਿਡ ਵੇਸਟ ਮੈਂਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ, ਸਰਕਾਰੀ ਸਕੂਲਾਂ ਦਾ ਨਵੀਨੀਕਰਨ ਸਬੰਧੀ ਕੰਮ ਆਦਿ।