ਮਾਨਯੋਗ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰਕੇ ਜਮੀਨ ਦਾ ਸੌਦਾ ਕਰਨ ਦੇ ਦੋਸ਼ 'ਚ ਪਤੀ ਪਤਨੀ 'ਤੇ ਕੇਸ ਦਰਜ

ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) ਥਾਣਾ ਦਾਖਾ ਦੀ ਪੁਲਸ ਨੇ ਵਰਿੰਦਰ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਝਾਂਡੇ ਦੇ ਬਿਆਨਾਂ 'ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰਕੇ ਜਮੀਨ ਦਾ ਸੌਦਾ ਕਿਸੇ ਹੋਰ ਨੂੰ ਕਰਨ ਦੇ ਦੋਸ਼ 'ਚ ਕਰਮਜੀਤ ਕੌਰ ਪਤਨੀ ਪਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਦਾਖਾ ਵਿਰੁੱਧ ਜੇਰੇ ਧਾਰਾ 420, 120ਬੀ ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦਰਖਾਸਤ ਐੱਸ.ਐੱਸ.ਪੀ. ਪੁਲਸ ਜਿਲਾ ਦਿਹਾਤੀ ਨੂੰ ਦਿੱਤੀ ਸੀ ਜਿਸ ਦੀ ਪੜਤਾਲ ਉੱਪ ਪੁਲਸ ਕਪਤਾਨ ਵੱਲੋਂ ਕੀਤੀ ਗਈ ਅਤੇ ਡੀ.ਏ ਲੀਗਲ ਦੀ ਰਾਏ ਲੈਣ ਉਪਰੰਤ ਹੀ ਪਤੀ ਪਤਨੀ 'ਤੇ ਕੇਸ ਦਰਜ ਕੀਤਾ ਗਿਆ। ਪੜਤਾਲ 'ਚ ਪਾਇਆ ਗਿਆ ਕਿ ਕਰਮਜੀਤ ਕੌਰ ਨੇ ਆਪਣੇ ਪਤੀ ਪਲਵਿੰਦਰ ਸਿੰਘ ਨਾਲ ਮਿਲਕੇ ਸੋਚੀ ਸਮਝੀ ਸਾਜਿਸ਼ ਤਹਿਤ ਹਾਜਰੀ ਲਗਵਾਕੇ ਜਮੀਨ 12 ਅਗਸਤ 2009 ਨੂੰ ਸੁਰਜੀਤ ਕੌਰ ਕੋਲੋਂ ਪੁਨਹੇਵੇ ਰਾਂਹੀ ਆਪਣੇ ਨਾਮ ਕਰਵਾ ਲਈ ਜਦਕਿ ਉਹ ਦੋਵੇਂ ਭਲੀਭਾਤ ਜਾਣਦੇ ਸਨ ਕਿ ਇਹ ਜਮੀਨ ਦਾ ਸੌਦਾ ਸੁਰਜੀਤ ਕੌਰ ਨੇ ਵਰਿੰਦਰ ਸਿੰਘ ਨਾਲ ਕੀਤਾ ਹੋਇਆ ਹੈ ਅਤੇ ਸੌਦਾ ਇਕਰਾਰਨਾਮੇ ਉਪਰ ਪ੍ਰੀਤਮ ਸਿੰਘ ਦਾ ਅੰਗੂਠਾ ਲੱਗਾ ਹੋਇਆ ਹੈ। ਇਹ ਕਿ ਮ੍ਰਿਤਕ ਸੁਰਜੀਤ ਕੌਰ ਵੱਲੋਂ ਜੋ ਜਮੀਨ ਸਬੰਧੀ ਹਿਬਾ ਕਰਮਜੀਤ ਕੌਰ ਦੇ ਨਾਮ ਕਰਵਾਈ ਗਈ ਹੈ। ਉਸ ਨੂੰ ਅਵਤਾਰ ਸਿੰਘ ਪੁੱਤਰ ਸਵ. ਚੰਨਣ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਦਾਖਾ ਵੱਲੋਂ 2007 ਵਿਚ ਬਾ-ਅਦਾਲਤ ਸ਼੍ਰੀ ਅਰੁਣ ਕੁਮਾਰ ਅਗਰਵਾਲ ਏ.ਐੱਸ.ਜੇ., ਲੁਧਿਆਣਾ ਕੇਸ ਦਾਇਰ ਕੀਤਾ ਗਿਆ ਪਰ 16 ਅਪ੍ਰੈਲ 2018 ਨੂੰ ਸਟੇਟਸ ਕੋਅ ਲੱਗ ਚੁੱਕਾ ਹੈ ਜੋ ਅਪੀਲ ਤੱਕ ਲਗਾਤਾਰ ਰਹੇਗਾ। ਗਵਾਹ ਕੁਲਜੀਤ ਕੌਰ ਦੇ ਬਿਆਨਾਂ ਵਿਚ ਵੀ ਜਿਕਰ ਕੀਤਾ ਹੋਇਆ ਹੈ। ਇਸ ਜਮੀਨ ਦਾ ਸੌਦਾ ਉਤਰਵਾਦੀ ਕਰਮਜੀਤ ਕੌਰ ਵੱਲੋਂ ਰਾਜੀਵ ਕੁਮਾਰ ਵਾਸੀ ਲੁਧਿਆਣਾ ਨਾਲ ਕੀਤਾ ਗਿਆ ਸੀ ਤਾਂ ਉਸ ਸੌਦੇ ਸਮੇਂ ਦਰਖਾਸਤੀ ਵੱਲੋਂ ਉਤਰਵਾਦੀ ਖਿਲਾਫ ਕੋਈ ਅਦਾਲਤੀ ਜਾਂ ਕਾਨੂੰਨੀ ਚਾਰਾਜੋਰੀ ਨਹੀ ਕੀਤੀ ਗਈ ਸੀ। ਉਤਰਵਾਦੀ ਕਰਮਜੀਤ ਕੌਰ ਵੱਲੋਂ ਜਮੀਨ ਨੂੰ ਮਾਣਯੋਗ ਅਦਾਲਤ ਵੱਲੋਂ ਵੇਚਣ ਅਤੇ ਸਟੇਅ ਲੱਗੀ ਹੋਈ ਹੋਣ ਦੇ ਬਾਵਜੂਦ ਜਮੀਨ ਦਾ ਸੌਦਾ ਰਾਜੀਵ ਕੁਮਾਰ ਨਾਲ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਥਾਣਾ ਦਾਖਾ ਦੇ ਮੁੱਖੀ ਇੰਸਪੈਕਟਰ ਅਜੀਤਪਾਲ ਸਿੰਘ ਕਰ ਰਹੇ ਹਨ।