ਗ੍ਰਾਮ ਪੰਚਾਇਤ ਲੱਖਾ ਨੇ ਚਿੱਟਾ ਵੇਚਣ ਵਾਲਿਆ ਖਿਲਾਫ ਮਤਾ ਪਾਸ ਕੀਤਾ

ਹਠੂਰ,25,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਲੱਖਾ ਦੀ ਅਗਵਾਈ ਹੇਠ ਪਿੰਡ ਵਾਸੀਆ ਦਾ ਭਾਰੀ ਇਕੱਠ ਕੀਤਾ ਗਿਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸਰਪੰਚ ਜਸਵੀਰ ਸਿੰਘ,ਸਾਬਕਾ ਸਰਪੰਚ ਪਰਮਜੀਤ ਸਿੰਘ ਅਤੇ ਨੰਬਰਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਵੇਚਦਾ ਹੈ ਤਾਂ ਉਸ ਖਿਲਾਫ ਗ੍ਰਾਮ ਪੰਚਾਇਤ ਲੱਖਾ ਵੱਲੋ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਚਿੱਟਾ ਵੇਚਣ ਵਾਲੇ ਦੀ ਪਿੰਡ ਵਿਚੋ ਕੋਈ ਵਿਅਕਤੀ ਜਮਾਨਤ ਦੇਵੇਗਾ ਤਾਂ ਜਮਾਨਤ ਦੇਣ ਵਾਲੇ ਵਿਅਕਤੀ ਦਾ ਪਿੰਡ ਵਿਚੋ ਬਾਈਕਾਟ ਕੀਤਾ ਜਾਵੇਗਾ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਦਾ ਹੈ ਤਾਂ ਉਹ ਤੁਰੰਤ ਇਹ ਗੈਰ ਕਾਨੂੰਨੀ ਕੰਮ ਬੰਦ ਕਰ ਦੇਵੇ ਨਹੀ ਤਾਂ ਆਉਣ ਵਾਲੇ ਦਿਨਾ ਵਿਚ ਇਸ ਦੇ ਸਿੱਟੇ ਗੰਭੀਰ ਨਿਕਲਣਗੇ।ਇਸ ਮੌਕੇ ਪਿੰਡ ਵਾਸੀਆ ਨੇ ਨਸ਼ਾ ਵਿਰੋਧੀ ਐਕਸਨ ਕਮੇਟੀ ਦਾ ਸਰਬਸੰਮਤੀ ਨਾਲ ਗੰਠਨ ਕੀਤਾ ਅਤੇ ਪਿੰਡ ਦੀਆ ਔਰਤਾ ਅਤੇ ਮਰਦਾ ਨੇ ਚਿੱਟੇ ਦੇ ਖਿਲਾਫ ਇੱਕ ਜੁੱਟ ਹੁਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ,ਸਿਕੰਦਰ ਸਿੰਘ,ਸੇਵਕ ਸਿੰਘ,ਸੁਰਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਮੇਲ ਸਿੰਘ,ਜਸਵਿੰਦਰ ਸਿੰਘ,ਜਰਨੈਲ ਸਿੰਘ,ਦਲਜੀਤ ਸਿੰਘ,ਸਰਬਜੀਤ ਸਿੰਘ,ਬਲੌਰ ਸਿੰਘ ਸੇਖੋਂ,ਅਮਨਦੀਪ ਸਿੰਘ ਸੇਖੋਂ,ਗੁਰਪ੍ਰੀਤ ਸਿੰਘ,ਜਸਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।