ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਸਖ਼ਸੀਅਤ ਨੂੰ ਉੱਚਾ ਚੁੱਕਣ ਸੰਬੰਧੀ ਵਰਕਸ਼ਾਪ

ਜਗਰਾਉਂ (ਅਮਿਤ ਖੰਨਾ )ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਭਾਈ ਕਾਨ ਸਿੰਘ ਨਾਭਾ’ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਅਤੇ ਹਿਊਮਨ ਰਿਸੋਰਸ ਡਿਵੈਲਪਮੈਂਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦੀ ਸਖ਼ਸ਼ੀਅਤ ਉਭਾਰਨ ਲਈ ਇੱਕ ਓਰੀਐਂਟਲ ਕੋਰਸ ਅਧੀਨ ਵਰਕਸ਼ਾਪ ਲਗਾਈ ਗਈ। ਜਿਸ ਵਿਚ ਡਾ:ਹਰੀ ਸਿੰਘ ਜਾਚਕ, ਡਾ:ਬਲਵਿੰਦਰਪਾਲ ਸਿੰਘ ਅਤੇ ਸ੍ਰੀਮਤੀ ਪ੍ਰਭਜੋਤ ਕੌਰ ਵੱਲੋਂ ਬੱਚਿਆਂ ਨੂੰ ਨਿੱਜੀ ਉਦਾਹਰਨਾਂ ਦੇ ਕੇ ਆਪਣੀ ਸਖ਼ਸ਼ੀਅਤ ਨੂੰ ਉੱਚਾ ਅਤੇ ਸੁੱਚਾ ਬਣਾਉਣ ਦੇ ਤਰੀਕੇ ਦੱਸੇ। ਇਸਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਡਾ:ਸਾਹਿਬ ਨੇ ਅੱਜ ਬੱਚਿਆਂ ਨੂੰ ਆਤਮ-ਵਿਸ਼ਵਾਸੀ ਬਣਨ ਦੇ ਵਧੀਆ ਤਰੀਕੇ ਦੱਸੇ ਤੇ ਉਹਨਾਂ ਕਿਹਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਣ ਲਈ ਖੁਦ ਰਾਹ ਬਣਾਉਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਨੈਤਿਕ ਸਿੱਖਿਆ ਨਾਲ ਜੋੜ ਕੇ ਆਪਣਾ ਸੂਰਜ ਵਾਂਗ ਚਮਕਦਾ ਭਵਿੱਖ ਬਣਾਉਣ ਲਈ ਤਤਪਰ ਰਹਿੰਦੇ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।