32 ਮੁਲਕਾਂ ਚ ਵਸਣ ਵਾਲੇ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ  

ਵਰਲਡ ਕੈਂਸਰ ਕੇਅਰ ਦੇ ਵਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਉਚੇਚੇ ਤੌਰ ਤੇ ਹਿੱਸਾ ਲਿਆ   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਬੜੀ ਸਤਿਕਾਰਤ ਤੇ ਪਿਆਰੀ ਸ਼ਖ਼ਸੀਅਤ ਮਿਲ ਕੇ ਵਧੀਆ ਲੱਗਿਆ  - ਧਾਲੀਵਾਲ  

ਲੰਡਨ, 5 ਮਈ (ਖਹਿਰਾ ) ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਵਿੱਚ ਵਸਦੇ ਸਿੱਖਾਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਇਕ ਵਫ਼ਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ  । ਜਿਸ ਵਿੱਚ  ਉਚੇਚੇ ਤੌਰ ਤੇ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੈਂ ਮਹਿਸੂਸ ਕੀਤਾ ਕਿ ਭਾਰਤ ਦੇ ਪ੍ਰਧਾਨਮੰਤਰੀ ਵਿੱਚ ਸਿੱਖਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ । ਬਹੁਤ ਸਾਰੇ ਵਿਸ਼ਿਆਂ ਉਪਰ ਸਾਡੀ ਗੱਲਬਾਤ ਹੋਈ । ਪ੍ਰਧਾਨਮੰਤਰੀ ਨੇ ਸਾਡੀਆਂ ਗੱਲਾਂ ਦਾ ਵਧੀਆ ਰਿਸਪਾਂਸ ਕੀਤਾ  । ਮੈਂ ਮਨੁੱਖਤਾ ਦੇ ਭਲੇ ਲਈ ਮੇਰੀ ਸੰਸਥਾ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ  ਕਿਉਂਕਿ ਪ੍ਰਧਾਨ ਮੰਤਰੀ ਮੇਰੀ ਸੰਸਥਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ । ਆਉਂਦੇ ਸਮੇਂ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ਉੱਪਰ ਵਰਲਡ ਕੈਂਸਰ ਕੇਅਰ ਭਾਰਤ ਵਿਚ ਵੱਸਦੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਜਾਗਰੂਕ ਅਤੇ ਹੋਰ ਅਸੰਭਵ ਯਤਨ ਕਰੇਗੀ । ਮੈਂ ਧੰਨਵਾਦੀ ਹਾਂ ਦੁਨੀਆਂ ਵਿੱਚ ਵਸਣ ਵਾਲੇ ਮੇਰੇ ਉਨ੍ਹਾਂ ਸਾਰੇ ਹੀ ਸਾਥੀਆਂ ਦਾ ਜੋ ਮੇਰੇ ਨਾਲ ਵਫ਼ਦ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸਿੱਖੀ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ। ਮੈਂ ਧੰਨਵਾਦੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਨ੍ਹਾਂ ਨੇ ਖੁੱਲ੍ਹਾ ਸਮਾਂ ਦੇ ਕੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ  ।