ਮੁੱਲਾਂਪੁਰ ਦਾਖਾ,3 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਬਾਬਾ ਪਰਮਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਭਰੋਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਵਾਸੀ ਭਾਰਤੀ ਪਾਲ ਸਿੰਘ ਕੈਨੇਡਾ ਦੀ ਅਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਭਾਗ ਸਿੰਘ ਤੇ ਬਾਬਾ ਪ੍ਰੇਮ ਸਿੰਘ ਦੀ ਯਾਦ 'ਚ ਪਹਿਲਾ ਅੱਖਾ ਦਾ ਚੈੱਕਅੱਪ ਕੈਂਪ ਪਿੰਡ ਭਰੋਵਾਲ ਕਲਾਂ ਜਿਲਾ ਲੁਧਿਆਣਾ ਵਿਖੇ 5 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।