ਐੱਸ.ਐੱਸ.ਪੀ. ਮੋਗਾ ਨੇ ਨਸ਼ਿਆਂ ਅਤੇ ਹੋਰ ਜੁਰਮਾਂ ਖਿਲਾਫ਼ ਕੀਤੀ ਪਿਛਲੇ 24 ਘੰਟਿਆਂ ਦੀ ਕਾਰਵਾਈ ਸਬੰਧੀ ਦਿੱਤੀ ਜਾਣਕਾਰੀ  

ਪੁਲਿਸ ਮੋਗਾ ਵਾਸੀਆਂ ਨੂੰ ਅਮਨ-ਅਮਾਨ ਦਾ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ : ਐੱਸ.ਐੱਸ.ਪੀ.  
ਮੋਗਾ  28 ਅਪ੍ਰੈਲ  (ਰਣਜੀਤ ਸਿੱਧਵਾਂ) ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਮੋਗਾ ਪੁਲਿਸ ਨਸ਼ਾ/ਸ਼ਰਾਬ ਤਸਕਰੀ, ਨਾਜਾਇਜ਼ ਮਾਈਨਿੰਗ ਅਤੇ ਹੋਰ ਜੁਰਮਾਂ ਦੀ ਰੋਕਥਾਮ ਲਈ ਯਤਨਸ਼ੀਲ ਹੈ। ਇਨ੍ਹਾਂ ਜੁਰਮਾਂ 'ਤੇ ਰੋਕ ਲਗਾਉਣ ਲਈ ਜ਼ਿਲ੍ਹਾ ਪੁਲਿਸ ਦਿਨ ਰਾਤ ਆਮ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਆਮ ਜਨਤਾ ਨੂੰ ਇਨਸਾਫ਼ ਅਤੇ ਅਮਨ ਅਮਾਨ ਦਾ ਮਹੌਲ ਪ੍ਰਦਾਨ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ। ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਪਿਛਲੇ 24 ਘੰਟਿਆਂ ਵਿੱਚ ਮੋਗਾ ਪੁਲਿਸ ਵੱਲੋਂ ਜੁਰਮਾਂ ਵਿਰੁੱਧ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਦਰ ਮੋਗਾ ਵੱਲੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੁਕੱਦਮੇ ਦੇ ਦੋਸ਼ੀ ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੁਹਾਮ ਰੋਡ ਮੁੱਦਕੀ ਉੱਪਰ ਮੁਕੱਦਮਾ ਨੰਬਰ 34/27-04-2022 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮੋਗਾ ਦਰਜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੋਗਾ ਪੁਲਿਸ ਵੱਲੋ 9 ਬੋਤਲਾਂ ਨਜ਼ਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ ਜਿਸਦੇ ਦੋਸ਼ੀ ਗੁਰਜੀਤ ਸਿੰਘ ਉਰਫ਼ ਗੋਬਿੰਦਾ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੜਿੱਕ ਉੱਪਰ ਐਕਸਾਈਜ਼ ਐਕਟ ਤਹਿਤ ਮੁਕੱਦਮਾ ਨੰਬਰ 83/27-04-2022 ਅ/ਧ 61/1/14 ਥਾਣਾ ਸਿਟੀ ਸਾਊਥ ਮੋਗਾ ਦਰਜ ਕੀਤਾ ਗਿਆ ਹੈ। ਮੋਗਾ ਪੁਲਿਸ ਵੱਲੋ ਇੱਕ ਮੁਕੱਦਮੇ ਵਿੱਚ ਭਗੌੜਾ ਹੋਏ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਡਗਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਲਿਸ ਵੱਲੋਂ ਆਈ.ਪੀ.ਸੀ. ਐਕਟ ਤਹਿਤ ਹਰਮਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਘੱਲ ਕਲਾਂ ਮੋਗਾ ਅਤੇ ਬਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਰੋਵਾਲਾ ਨੂੰ ਚੋਰੀ ਦੇ ਮੋਬਾਇਲ ਫੋਨਾਂ ਸਮੇਤ ਫੜ੍ਹ ਕੇ ਮੁਕੱਦਮਾ ਦਰਜ ਕੀਤਾ ਹੈ। ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸੇ ਪਾਸੇ, ਅਪਣੇ ਪਿੰਡ ਜਾਂ ਹੋਰ ਕਿਤੇ ਵੀ ਗਲਤ ਅਨਸਰਾਂ, ਨਸ਼ਿਆਂ ਦੀ ਤਸਕਰੀ ਪ੍ਰਤੀ ਖ਼ਬਰ ਪਤਾ ਚਲਦੀ ਹੈ ਤਾਂ ਉਹ ਤੁਰੰਤ ਇਸਦੀ ਸੂਚਨਾ ਨੇੜੇ ਦੇ ਪੁਿਲਸ ਸਟੇਸ਼ਨ ਵਿੱਚ ਦੇਣ। ਮੋਗਾ ਪੁਲਿਸ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇਗੀ।