ਸ਼੍ਰੀ ਕ੍ਰਿਸ਼ਨ ਗਊਸ਼ਾਲਾ ਜਗਰਾਉਂ ਵਿਖੇ ਕਰਵਾਇਆ ਗਿਆ ਪਰਿਕਰਮਾ ਮਾਰਗ ਭੂਮੀ ਪੂਜਨ

ਜਗਰਾਉ 18 ਅਪ੍ਰੈਲ (ਅਮਿਤਖੰਨਾ)ਸਥਾਨਕ ਡਿਸਪੋਜ਼ਲ ਰੋਡ ਵਿਖੇ ਮੌਜੂਦ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਜਗਰਾਉਂ ਵਿਖੇ ਗਊਸ਼ਾਲਾ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਗਊਸ਼ਾਲਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਪਰਿਕਰਮਾ ਮਾਰਗ ਭੂਮੀ ਪੂਜਨ ਕਰਵਾ ਕੇ ਰੱਖਿਆ ਗਿਆ,ਇਸ ਮੌਕੇ ਜਾਣਕਾਰੀ ਸਾਂਝਿਆਂ ਕਰਦਿਆਂ ਕਮੇਟੀ ਦੇ ਮੈਂਬਰ ਨਵੀਨ ਗੋਇਲ ਨੇ ਦੱਸਿਆ ਕਿ ਕਮੇਟੀ ਦੇ ਮੈਬਰਾਂ ਅਤੇ  ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਨਵ-ਨਿਰਮਾਣ ਕਰਨ ਅਤੇ ਗਊ ਮਾਤਾ ਦੀ ਸੇਵਾ ਕਰ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਜੋ ਸੁਪਨਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੇਖਿਆ ਗਿਆ ਉਸ ਨੂੰ ਸਾਕਾਰ ਕਰਨ ਲਈ ਅੱਜ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਦੇ 51 ਪਰਿਵਾਰਾਂ ਨੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਵਿਦਵਾਨ ਪੰਡਿਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਵਿਖੇ ਅੱਜ ਮਹਾਨ ਹਵਨ ਯੱਗ ਕਰਕੇ ਪਰਿਕਰਮਾ ਮਾਰਗ ਭੂਮੀ ਪੂਜਾ ਕਰ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕਰਵਾਏ ਗਏ ਇਸ ਨੇਕ ਕੰਮ ਦੀ ਸ਼ੁਰੂਆਤ ਦੇ ਮੌਕੇ  ਜਗਰਾਉਂ ਹਲਕੇ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੀ ਪਹੁੰਚੇ ਉਨ੍ਹਾਂ ਨੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਮਦਦ ਭਰੋਸਾ ਵੀ ਦਿਵਾਇਆ।ਉਨ੍ਹਾਂ ਕਿਹਾ ਕਿ  ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਨੇਕ ਕਾਰਜ ਨੂੰ ਬਿਨਾਂ ਕਿਸੇ ਦਿੱਕਤ ਤੋਂ  ਨੇਪਰੇ ਚਾੜ੍ਹਿਆ ਜਾਵੇਗਾ।   ਉਨ੍ਹਾਂ ਦੱਸਿਆ ਕਿ ਇਸ ਨੇਕ ਕਾਰਜ ਨੂੰ ਪੂਰਾ ਕਰਵਾਉਣ ਲਈ ਸ਼ਹਿਰ ਦੇ ਕਈ ਦਾਨੀ ਪਰਿਵਾਰਾਂ ਨੇ ਵੀ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜੋ ਹਰ ਮਹੀਨੇ ਇਸ ਕੰਮ ਵਿੱਚ ਆਪਣਾ ਵੱਡਮੁੱਲਾ ਸਹਿਯੋਗ ਦੇਣਗੇ।ਉਨ੍ਹਾਂ ਦੱਸਿਆ ਕਿ ਆਉਣ ਵਾਲੇ 2-3 ਸਾਲਾਂ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।  ਇਸ ਮੌਕੇ ਪ੍ਰਬੰਧਕ ਕਮੇਟੀ ਦੇ ਬੌਬੀ ਭੰਡਾਰੀ, ਨਵੀਨ ਗੋਇਲ, ਰਵੀ ਗੋਇਲ, ਧੀਰਜ ਭੰਡਾਰੀ, ਅਜੇ ਗੋਇਲ, ਬਲਵਿੰਦਰ ਬਾਂਸਲ, ਸੰਜੀਵ ਗੁਪਤਾ, ਮੋਨੂੰ ਗੁਪਤਾ, ਨੀਰਜ ਗੋਇਲ, ਵਿਪਨ ਕੁਮਾਰ, ਸੋਨੂੰ ਮਲਹੋਤਰਾ, ਸੰਨੀ ਗੋਇਲ, ਆਦਿਲ ਬਾਂਸਲ, ਵਿਸ਼ਾਲ ਗੋਇਲ, ਮੁਨੀਸ਼. ਅਰੋੜਾ ਹਾਜਰ ਸਨ।