ਹਠੂਰ,17,ਅਪ੍ਰੈਲ-(ਕੌਸ਼ਲ ਮੱਲ੍ਹਾ)-ਸੀ ਪੀ ਆਈ (ਐਮ)ਪਾਰਟੀ ਦੇ ਤਹਿਸੀਲ ਜਗਰਾਓ ਦੇ ਕਮੇਟੀ ਮੈਬਰ ਕਾਮਰੇਡ ਪਰਮਜੀਤ ਸਿੰਘ ਪੰਮਾ ਦੇ ਸਪੁੱਤਰ ਜਤਿੰਦਰ ਸਿੰਘ ਖੰਨਾ (29) ਕੁਝ ਦਿਨ ਪਹਿਲਾ ਅਚਾਨਿਕ ਇਸ ਦੁਨੀਆ ਤੋ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਸੀ ਪੀ ਆਈ (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ,ਸੂਬਾ ਕਮੇਟੀ ਮੈਬਰ ਕਾਮਰੇਡ ਸਤਨਾਮ ਸਿੰਘ ਬੜੈਚ,ਕੁੱਲ ਹਿੰਦ ਕਿਸਾਨ ਸਭਾ ਦੇ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਲਤਾਲਾ,ਸੀਟੂ ਦੇ ਸੂਬਾ ਆਗੂ ਦਲਜੀਤ ਸਿੰਘ ਗੋਰਾ ਅਤੇ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਨੇ ਕਿਹਾ ਕਿ ਜਤਿੰਦਰ ਸਿੰਘ ਖੰਨਾ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਉਥੇ ਉਨ੍ਹਾ ਦੀ ਮੌਤ ਨਾਲ ਸਾਡੇ ਸਮਾਜ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਤੇ ਉਨ੍ਹਾ ਦੀ ਘਾਟ ਹਮੇਸਾ ਰੜਕਦੀ ਰਹੇਗੀ।ਇਸ ਮੌਕੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋ ਭੇਜਿਆ ਸੋਗ ਸੰਦੇਸ ਪੜ੍ਹ ਕੇ ਸੁਣਾਇਆ ਗਿਆ ਅਤੇ ਸੀ ਪੀ ਆਈ (ਐਮ) ਦੇ ਆਗੂਆ ਨੇ ਕਿਹਾ ਕਿ ਅਸੀ ਹਮੇਸਾ ਕਾਮਰੇਡ ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਨਾਲ ਹਰ ਦੁੱਖ-ਸੁਖ ਵਿਚ ਸਰੀਕ ਹੋਵਾਗੇ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਤਹਿਸੀਲ ਸਕੱਤਰ ਗੁਰਦੀਪ ਸਿੰਘ ਕੋਟਉਮਰਾ ਨੇ ਨਿਭਾਈ ਅੰਤ ਵਿਚ ਭਾਈ ਬਲਵਿੰਦਰ ਸਿੰਘ ਨੇ ਸਰਧਾਜਲੀ ਸਮਾਗਮ ਵਿਚ ਪੁਹੰਚੀਆ ਸਖਸੀਅਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਜਤਿੰਦਰਪਾਲ ਸਿੰਘ,ਨਿਰਮਲ ਸਿੰਘ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਰਘਵੀਰ ਸਿੰਘ,ਮਨਦੀਪ ਸਿੰਘ ਭੰਮੀਪੁਰਾ,ਸਰਪੰਚ ਗੁਰਮੇਲ ਸਿੰਘ ਧਾਲੀਵਾਲ,ਸਾਬਕਾ ਸਰਪੰਚ ਮਲਕੀਤ ਸਿੰਘ ਧਾਲੀਵਾਲ,ਆਪ ਆਗੂ ਸੁਰਿੰਦਰ ਸਿੰਘ ਸੱਗੂ,ਕਰਮਜੀਤ ਸਿੰਘ ਮੰਗੂ, ਮੰਗੂ ਸਿੰਘ,ਕਾਮਰੇਡ ਹਾਕਮ ਸਿੰਘ,ਕਾਮਰੇਡ ਪਾਲ ਸਿੰਘ ਭੰਮੀਪੁਰਾ,ਕੰਨਗੋ ਜਗਤਾਰ ਸਿੰਘ ਭੰਮੀਪੁਰਾ,ਦਵਿੰਦਰ ਪਾਲ ਸ਼ਰਮਾਂ,ਮਨਪ੍ਰੀਤ ਕੌਰ ਧਾਲੀਵਾਲ,ਹਰਦੀਪ ਸਿੰਘ,ਸੋਨੀ ਸਿੰਘ,ਪਟਵਾਰੀ ਰਵਨੀਤ ਕੌਰ,ਭਰਪੂਰ ਸਿੰਘ,ਬਲਦੇਵ ਸਿੰਘ,ਬੂਟਾ ਸਿੰਘ ਹਾਸ਼,ਸੁਰਜੀਤ ਸਿੰਘ ਧਾਲੀਵਾਲ,ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।