ਹਰਭਜਨ ਸਿੰਘ ਡੈਨਮਾਰਕ ਦੀ ਬਦੌਲਤ ਤੇ ਬਿੱਟੂ ਸਵੱਦੀ ਦੀ ਮਿਹਨਤ ਸਦਕਾ ਕੈਲਪੁਰ ਦੇ ਨੌਜਵਾਨ ਦੀ ਲਾਸ ਆਬੂਧਾਬੀ ਤੋ ਪਿੰਡ ਪੁੱਜੀ

ਕੇਂਦਰ ਸਰਕਾਰ ਵਿਦੇਸ਼ਾਂ ਤੋ ਲਾਸ਼ ਮੰਗਵਾਉਣ ਵਾਸਤੇ ਹੈਲਪ ਨੰਬਰ ਜਾਰੀ ਕਰੇ—ਸਰਪੰਚ ਰਾਜੂ

ਮੁੱਲਾਂਪੁਰ ਦਾਖਾ 15 ਅਪਰੈਲ ( ਸਤਵਿੰਦਰ ਸਿੰਘ ਗਿੱਲ)  - ਲੁਧਿਆਣਾ ਜਿਲ੍ਹੇ ਦੇ ਪਿੰਡ ਕੈਲਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਰੋਜੀ ਰੋਟੀ ਕਮਾਉਣ ਗਏ ਪਿੰਡ ਦੇ ਨੌਜਵਾਨ ਸੁਰਜੀਤ ਸਿੰਘ ਪੁੱਤਰ ਨੱਥਾ ਸਿੰਘ ਦੀ ਲਾਸ਼ ਪਿੰਡ ਪੁੱਜੀ ਜਿਸਦਾ ਅੱਜ ਸਸਕਾਰ ਪਿੰਡ ਵਾਸੀਆਂ, ਰਿਸਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਪਿੰਡ ਦੇ ਸਮਸ਼ਾਨਘਾਟ ਵਿਖੇ ਕੀਤਾ। ਮਿ੍ਰਤਕ ਦੇ ਭਾਈ ਸੁਖਵਿੰਦਰ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ।  ਸਰਪੰਚ ਸੁਰਿੰਦਰ ਸਿੰਘ ਰਾਜੂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਸੁਰਜੀਤ ਸਿੰਘ ਦੀ ਮੌਤ ਆਬੂਧਾਬੀ ਵਿੱਚ ਕੰਮ ਕਰਦੇ ਸਮੇਂ ਹੋਈ ਸੀ ਅਤੇ ਜਿਸਦੀ ਲਾਸ ਵਤਨ ਮੰਗਵਾਉਣ ਵਾਸਤੇ ਉਹਨਾ ਨੇ ਹਰਭਜਨ ਸਿੰਘ ਤੱਤਲਾ ਪ੍ਰਧਾਨ ਇਡੀਅਨ ਓਵਸੀਜ ਕਾਂਗਰਸ ਡੈਨਮਾਰਕ (ਵਾਸੀ ਪਿੰਡ ਭਰੋਵਾਲ) ਨਾਲ ਸੰਪਰਕ ਕੀਤਾ ਤਾਂ ਉਹਨਾ ਨੇ ਆਪਣੀ ਮਿਹਨਤ ਸਦਕਾ ਲਾਸ ਵਾਰਸਾ ਕੋਲ ਪੁੱਜਦੀ ਕੀਤੀ ਜਿਸ ਕਰਕੇ ਉਹ ਹਰਭਜਨ ਸਿੰਘ ਦਾ ਧੰਨਵਾਦ ਕਰਦੇ ਹਨ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਸਰਪੰਚ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ ਨੂੰ ਇਕ ਹੈਲਪ ਲਾਈਨ ਨੰਬਰ ਜਾਰੀ ਕਰਨਾ ਚਾਹੀਦਾ ਹੈ ਜਿਸ ਰਾਹੀਂ ਵਿਦੇਸ਼ਾਂ ਵਿਚ ਰੁਲ ਰਹੀਆਂ ਹੋਰ ਮਿ੍ਰਤਕ ਲੋਕਾਂ ਦੀਆਂ ਲਾਸਾ ਮੰਗਵਾਈਆ ਜਾ ਸਕਣ। ਇਸ ਮੌਕੇ ਵੱਡੀ ਤਾਦਾਦ ਵਿੱਚ ਪਿੰਡ ਵਾਸੀ ਹਾਜਰ ਸਨ।ਜਦ ਇਸ ਸਬੰਧੀ ਪਿੰਡ ਭਰੋਵਾਲ ਦੇ ਵਾਸੀ ਤੇ ਡੈਨਮਾਰਕ ਵਿਖੇ ਰਹਿ ਰਹੇ ਸ੍ਰ ਹਰਭਜਨ ਸਿੰਘ ਤੱਤਲਾ ਪ੍ਰਧਾਨ ਇਡੀਅਨ ਓਵਰਸੀਜ਼ ਕਾਂਗਰਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੱਤਰਕਾਰ ਬਿੱਟੂ ਸਵੱਦੀ ਨੇ ਸੰਪਰਕ ਕੀਤਾ ਸੀ ਜੋ ਉਸਨੇ ਇਨਸਾਨੀਅਤ ਨਾਤੇ ਆਪਣਾ ਫਰਜ ਸਮਝਦਿਆ ਇਹ ਕਾਰਜ ਕੀਤਾ ਤਾਂ ਕਿ ਕਿਸੇ ਮਾਂ ਦੇ ਪੁੱਤ ਦੀ ਲਾਸ ਵਿਦੇਸ਼ੀ ਧਰਤੀ ਨਾ ਰੁਲੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕਾਰਜ ਉਹ ਅਕਸਰ ਕਰਦੇ ਰਹਿੰਦੇ ਹਨ।