ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਕਰੜੀ ਕਾਰਵਾਈ ਕੀਤੀ ਜਾਵੇਗੀ -ਐਸ.ਐੱਸ.ਪੀ ਸੰਦੀਪ ਮਲਿਕ

ਬਰਨਾਲਾ /ਮਹਿਲ ਕਲਾਂ- 04 ਅਪ੍ਰੈਲ-  (ਗੁਰਸੇਵਕ ਸੋਹੀ ) ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਏ.ਡੀ.ਜੀ.ਪੀ ਲਾਅ ਐਂਡ ਆਰਡਰ ਵਲੋਂ ਸਾਰੇ ਐੱਸ.ਐੱਸ.ਪੀਜ਼ ਨੂੰ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ਾਂ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਸ਼ਲੀਲ, ਸ਼ਰਾਬੀ ਅਤੇ ਹਥਿਆਰਾਂ ਵਾਲੇ ਗੀਤ ਨਾ ਚਲਾਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਪਿਛਲੇ ਕੁਝ ਸਮਿਆਂ ਤੋਂ ਹਥਿਆਰਾਂ ਵਾਲੇ ਗਾਣੇ ਵਿਆਹਾਂ, ਫੰਕਸ਼ਨਾਂ ਵਿਚ ਚੱਲਣ ਕਾਰਨ ਲੋਕ ਹਥਿਆਰ ਕੱਢ ਕਿ ਹਵਾਈ ਫਾਇਰ ਕਰਦੇ ਸਨ ਜੋ ਸੋਸ਼ਲ ਮੀਡੀਆ 'ਤੇ ਆਮ ਦੇਖਣ ਨੂੰ ਮਿਲੇ ਸਨ। ਜਿਸ ਨਾਲ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ। ਇਸ ਸੰਬੰਧੀ ਬਰਨਾਲਾ ਦੇ ਐੱਸ ਐੱਸ ਪੀ ਆਈ.ਪੀ.ਐਸ ਸੰਦੀਪ ਕੁਮਾਰ ਮਲਿਕ ਨੇ ਗੱਲਬਾਤ ਕਰਦਿਆਂ ਕਿਹਾ ਕਿ  ਏ.ਡੀ.ਜੀ.ਪੀ ਲਾਅ ਐਂਡ ਆਰਡਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਨ -ਬਿੰਨ ਪਾਲਣਾ ਕੀਤੀ ਜਾਵੇਗੀ ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਕਰੜੀ ਕਾਰਵਾਈ ਕੀਤੀ ਜਾਵੇਗੀ !