ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫਰੀਦਕੋਟ ਵੱਲੋਂ ਸੁਲੱਖਣ ਸਰਹੱਦੀ ਦਾ ਸਵਾਗਤ ਕੀਤਾ ਗਿਆ

ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਹਸਤੀ ਤੇ ਉੱਘੇ ਗ਼ਜ਼ਲਗੋ ਸੁਲੱਖਣ ਸਰਹੱਦੀ ਜੀ ਦਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹਿਲੀ ਵਾਰ ਆਉਣ ਤੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ 
ਸਭਾ ਦੇ ਕਾਰਜਕਾਰੀ ਮੈਂਬਰ ਸਿਕੰਦਰ ਚੰਦਭਾਨ ਜੀ ਦੇ ਗ੍ਰਹਿ ਵਿਖੇ ਹੋਈ ਮਿਲਣੀ ਵਿੱਚ ਸਭਾ ਦੇ ਸਮੂਹਿਕ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾ ਨੂੰ ਜੀ ਆਇਆ ਕਿਹਾ ਗਿਆ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਮੀਤ ਪ੍ਰਧਾਨ ਵਤਨਵੀਰ ਜ਼ਖਮੀ ਕਾਰਜਕਾਰੀ ਮੈਂਬਰ ਜਸਵੀਰ ਫੀਰਾ ਸਿਕੰਦਰ ਚੰਦਭਾਨ ਤੇ ਸੁਖਜਿੰਦਰ ਮੁਹਾਰ ਉਸ ਸਮੇਂ ਹਾਜ਼ਰ ਸਨ 
ਸਰਹੱਦੀ ਸਾਹਿਬ ਜੀ ਨੇ ਮਿਲਣੀ ਸਮੇਂ ਦੱਸਿਆ ਕਿ ਉਹ ਮਾਲਵਾ ਇਲਾਕੇ ਵਿੱਚ ਪਹਿਲੀ ਵਾਰ ਆਏ ਹਨ ਤੇ ਜ਼ਿਆਦਾਤਰ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੀ ਰਹੇ ਹਨ 
ਉਹਨਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਲ਼ਾਵੇ ਦੇ ਵਿੱਚ ਪੰਜਾਬੀ ਸਾਹਿਤਕਾਰ ਉਹਨਾਂ ਨੂੰ ਇੰਨਾਂ ਮਾਣ ਤੇ ਸਤਿਕਾਰ ਦੇ ਰਹੇ ਹਨ  ਉਹਨਾ ਆਪਣੇ ਪੰਜਾਬੀ ਸਾਹਿਤ ਵਿੱਚ ਪਾਏ ਸਹਿਯੋਗ ਦੀ ਵੀ ਜਾਣਕਾਰੀ ਸਾਂਝੀ ਕੀਤੀ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਜੀ ਨੇ ਸਰਹੱਦੀ ਜੀ ਨੂੰ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਵੱਲੋਂ ਫਰੀਦਕੋਟ ਆਉਣ ਲਈ ਸੱਦਾ ਦਿੱਤਾ ਗਿਆ ਸਰਹੱਦੀ ਜੀ ਨੇ ਕਿਹਾ ਕਿ ਜਦੋਂ ਮੌਕਾ ਮਿਲੇਗਾ ਉਹ ਜ਼ਰੂਰ ਆਉਣਗੇ 
ਸਰਹੱਦੀ ਜੀ ਨੇ ਸਭਾ ਦੇ ਮੈਂਬਰਾਂ ਨਾਲ ਯਾਦਗਾਰੀ ਤਸਵੀਰ ਕਰਵਾਈ ਤੇ ਅੰਤ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।  ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ , ਸਰਹੱਦੀ ਸਾਹਿਬ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ ।