You are here

ਜ਼ੀ ਪੰਜਾਬੀ ਦੇ ਸ਼ੋਅ 'ਛੋਟੀ ਜਠਾਣੀ' ਅਤੇ 'ਖ਼ਸਮਾਂ ਨੂੰ ਖਾਣੀ' ਦਾ ਅਗਲਾ ਭਾਗ ਹੋਵੇਗਾ ਬੇਹੱਦ ਹੀ ਦਿਲਚਸਪ

ਆਉਣ ਵਾਲੇ ਹਫਤੇ ਵਿੱਚ, ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨਪਸੰਦ ਚੱਲ ਰਹੇ ਸ਼ੋਅ 'ਛੋਟੀ ਜਠਾਣੀ' ਅਤੇ 'ਖ਼ਸਮਾਂ ਨੂੰ ਖਾਣੀ' ਦੀਆਂ ਪਸੰਦੀਦਾ 'ਨੂਹਾਂ' ਦੀ ਜ਼ਿੰਦਗੀ ਵਿੱਚ ਕੁਝ ਦਿਲਚਸਪ ਮੋੜ ਲੈਕੇ ਆਉਣ ਵਾਲਾ ਹੈ।ਪ੍ਰਸ਼ੰਸਕ ਆਪਣੀ ਮਨਪਸੰਦ ਦੇਸ਼ੋਂ ਨੂੰ ਕੋਮਾ ਤੋਂ ਵਾਪਸ ਆਉਂਦੇ ਹੋਏ ਦੇਖਣਗੇ ਅਤੇ ਦੇਸ਼ੋਂ ਕਰਮ ਨੂੰ ਆਪਣੇ ਘਰ ਵਾਪਸ ਜਾਣ ਦੀ ਬੇਨਤੀ ਕਰੇਗੀ। ਜਦੋਂ ਕਿ ਕਰਮ ਦਾ ਭਰਾ ਅਤੇ ਭਾਬੀ ਉਸ ਦੇ ਵਿਆਹ ਦੀ ਤਿਆਰੀ ਕਰਦੇ ਹਨ ਅਤੇ ਦੇਸ਼ੋ ਨੂੰ ਕਰਮ ਦਾ ਸੰਪੂਰਨ ਮੇਲ ਸਮਝਦੇ ਹਨ। ਹਾਲਾਂਕਿ, ਕਰਮ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਇਹ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੂੰ ਦੇਸ਼ੋ ਨੂੰ ਹੋਰ ਪਰੇਸ਼ਾਨ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ, ਦੇਸ਼ੋ ਦੇ ਕਹਿਣ 'ਤੇ, ਉਹ ਉਸ ਨੂੰ ਵਾਪਸ ਉਸਦੇ ਘਰ ਲੈ ਜਾਂਦਾ ਹੈ, ਜਿੱਥੇ ਉਹ ਮਿੰਨੀ ਅਤੇ ਉਸ ਦੇ ਪਤੀ ਰਣਵੀਰ ਨੂੰ ਆਪਣੇ ਨਵਜੰਮੇ ਬੱਚੇ ਲਈ ਆਯੋਜਿਤ 'ਪੂਜਾ' ਵਿੱਚ ਇਕੱਠੇ ਬੈਠੇ ਅਤੇ ਵਿਆਹੇ ਹੋਏ ਦੇਖ ਕੇ ਸਦਮੇ ਵਿੱਚ ਰਹਿ ਜਾਂਦੀ ਹੈ।ਦੂਜੇ ਪਾਸੇ, ਛੋਟੀ ਜਠਾਣੀ ਵਿੱਚ, ਅਜੂਨੀ ਨੂੰ ਅਸ਼ਨੂਰ ਦੀਆਂ ਚਲਾਕੀਆਂ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਜ਼ੋਰਾਵਰ ਅਜੂਨੀ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਉਸਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ। ਫਿਰ ਉਹ ਜ਼ੋਰਾਵਰ ਨੂੰ ਉਸਦਾ ਅਤੀਤ ਯਾਦ ਕਰਵਾਣ ਦਾ ਫੈਸਲਾ ਕਰਦੀ ਹੈ। ਇਸ ਨੂੰ ਹਾਸਿਲ ਕਰਨ ਲਈ, ਉਹ ਜ਼ੋਰਾਵਰ ਨੂੰ ਅਗਵਾ ਕਰ ਲੈਂਦੀ ਹੈ ਅਤੇ ਉਸਨੂੰ ਇੱਕ ਜੰਗਲ ਵਿੱਚ ਲੈ ਜਾਂਦੀ ਹੈ ਪਰ ਚੀਜ਼ਾਂ ਉਸਦੇ  ਅਨੁਸਾਰ ਨਹੀਂ ਹੁੰਦੀਆਂ।ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੇਸ਼ੋਂ ਤੇ' ਅਜੂਨੀ ਜ਼ਿੰਦਗੀ 'ਚ ਆਈਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਣਗੀਆਂ। ਨਾਲ ਹੀ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਦੇਸ਼ੋ ਅਤੇ ਅਜੂਨੀ ਦਾ ਅਗਲਾ ਕਦਮ ਕੀ ਹੋਵੇਗਾ। ਕੀ ਦੇਸ਼ੋ ਰਣਵੀਰ ਤੋਂ ਦੂਰੀ ਬਣਾ ਲਵੇਗੀ? ਦੂਜੇ ਪਾਸੇ ਅਜੂਨੀ ਆਪਣੇ ਪਤੀ ਜ਼ੋਰਾਵਰ ਨੂੰ ਸਭ ਕੁਝ ਯਾਦ ਕਰਵਾਉਣ ਲਈ ਅੱਗੇ ਕੀ ਕਰੇਗੀ? ਅੱਗੇ ਕੀ ਹੁੰਦਾ ਹੈ ਇਸ ਬਾਰੇ ਹੋਰ ਜਾਣਨ ਲਈ, ਹਰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਜ਼ੀ ਪੰਜਾਬੀ ਚੈਨਲ 'ਤੇ 7: 30 ਸ਼ਾਮ ਨੂੰ 'ਛੋਟੀ ਜਠਾਣੀ' ਅਤੇ 'ਖਸਮਾ ਨੂੰ ਖਾਣੀ' 7:00 ਸ਼ਾਮ ਨੂੰ ਦੇਖਦੇ ਰਹੋ ਅਤੇ ਜ਼ੀ 5 ਐਪ 'ਤੇ ਕਿਸੇ ਵੀ ਸਮੇਂ ਕਿਤੇ ਵੀ ਦੇਖੋ।
ਹਰਜਿੰਦਰ ਸਿੰਘ