ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ, ਸਮੇਂ ਸਿਰ ਕਰਵਾਓ ਇਲਾਜ਼ - ਸਿਵਲ ਸਰਜਨ ਡਾ.ਐਸ.ਪੀ. ਸਿੰਘ

ਲੁਧਿਆਣਾ, 24 ਮਾਰਚ (ਰਣਜੀਤ ਸਿੱਧਵਾਂ)  :  ਜ਼ਿਲ੍ਹਾ ਸਿਹਤ ਸੁਸਾਇਟੀ ਐਨ.ਟੀ.ਈ.ਪੀ. ਲੁਧਿਆਣਾ ਵੱਲੋਂ  ਮਾਨਯੋਗ ਸਿਵਲ ਸਰਜਨ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਅਫਸਰ ਡਾ. ਅਮਰਜੀਤ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਅਸੀਸ ਚਾਵਲਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ "ਇਨਵੈਸਟ ਟੂ ਐਂਡ ਟੀ.ਬੀ ਸੇਵ ਲਾਈਫ਼ਸ"  ਦੇ ਥੀਮ ਹੇਠ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।  ਉਨ੍ਹਾਂ ਟੀ.ਬੀ. ਦੀ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋ ਟੀ.ਬੀ. ਦੀ ਬਿਮਾਰੀ ਦੀ ਜਾਂਚ/ਇਲਾਜ ਸਰਕਾਰੀ ਹਸਪਤਾਲਾਂ ਵਿੱਚ ਡਾਟਸ ਪ੍ਰਣਾਲੀ ਤਹਿਤ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ  ਦੱਸਿਆ ਕਿ ਵਿਸ਼ਵ ਭਰ ਵਿੱਚ 90 ਲੱਖ ਲੋਕਾਂ ਨੂੰ ਹਰ ਸਾਲ ਟੀ.ਬੀ. ਹੁੰਦੀ ਹੈ ਅਤੇ ਭਾਰਤ ਵਿੱਚ 28 ਲੱਖ ਲੋਕਾਂ ਨੂੰ ਟੀ.ਬੀ. ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋ ਹਫ਼ਤਿਆ ਤੋ ਪੁਰਾਣੀ ਖੰਘ, ਬੁਖਾਰ, ਬਲਗਮ ਵਿੱਚ ਖੂਨ ਆਉਣਾ, ਭਾਰ ਘਟਣਾ ਅਤੇ ਰਾਤ ਨੂੰ ਪਸੀਨਾ ਆਉਣਾ ਟੀ.ਬੀ. ਦੇ ਲੱਛਣ ਹੋ ਸਕਦੇ ਹਨ ਅਤੇ ਮਰੀਜ਼ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਉਸਨੂੰ ਟੀ.ਬੀ. ਹੋਵੇ ਤਾਂ ਡਾਟਸ ਪ੍ਰਣਾਲੀ ਰਾਹੀ ਉਸ ਦਾ ਇਲਾਜ ਮੁਫ਼ਤ ਕਰਵਾਉਣਾ ਚਾਹੀਦਾ ਹੈ ਤਾਂ ਜੋ ਟੀ.ਬੀ. ਦੀ ਬਿਮਾਰੀ ਤੋ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਟੀ. ਬੀ ਲਾਇਲਾਜ ਨਹੀ ਹੈ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਆਸੀਸ ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 16 ਟੀ.ਬੀ. ਯੂਨਿਟ, 34 ਮਾੲਕਰੋਸਕੋਪੀ ਸੈਂਟਰ ਅਤੇ 650 ਡਾਟਸ ਸੈੰਟਰ ਹਨ। ਸਾਲ 2021 ਵਿੱਚ 11430 ਮਰੀਜ਼ ਨੂੰ ਇਲਾਜ ਤੇ ਪਾਇਆ ਗਿਆ ਅਤੇ 176 ਮਰੀਜਾਂ ਮਲਟੀ ਡਰੱਗ ਰਜਿਸਟੈਟ ਅਧੀਨ ਇਲਾਜ ਤੇ ਚੱਲ ਰਹੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਟੀ.ਬੀ. ਦੇ ਖਾਤਮੇ ਲਈ ਕੰਮ ਕਰ ਰਹੀਆਂ ਹਨ ਜਿਸ ਵਿੱਚ ਐਲ.ਟੀ.ਬੀ. ਆਈ.ਜੀ. ਪ੍ਰੋਜੈਕਟ, ਅਲਰਟ ਇੰਡੀਆ, ਵਲਡ ਵਿਜ਼ਨ ਇੰਡੀਆ, ਅਪੋਲੋ ਟਾਇਰ ਫਾਊਡੇਸ਼ਨ ਕੰਮ ਕਰ ਰਹੀਆਂ ਹਨ।