ਸਹੀਦਾ ਦੀ ਯਾਦ ਵਿਚ ਕੈਡਲ ਮਾਰਚ ਕੱਢਿਆ

ਹਠੂਰ,24,ਮਾਰਚ-(ਕੌਸ਼ਲ ਮੱਲ੍ਹਾ) ਆਮ-ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਆਗੂ ਸਿਮਰਨਜੋਤ ਸਿੰਘ ਗਾਹਲੇ ਦੀ ਅਗਵਾਈ ਹੇਠ 23 ਮਾਰਚ ਦੇ ਸਮੂਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਹਠੂਰ ਵਿਖੇ ਬੁੱਧਵਾਰ ਦੀ ਰਾਤ ਕੈਡਲ ਮਾਰਚ ਕੱਢਿਆ ਗਿਆ।ਇਸ ਮੌਕੇ ਨੌਜਵਾਨਾ ਦੇ ਹੱਥਾ ਵਿਚ ਤਿਰੰਗੇ ਝੰਡੇ,ਮੋਮਬੱਤੀਆ,ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀਆ ਤਸਵੀਰਾ ਫੜ੍ਹ ਕੇ ਪਿੰਡ ਦੀਆ ਵੱਖ-ਵੱਖ ਗਲੀਆ ਅਤੇ ਹਠੂਰ ਦੀ ਮੁੱਖ ਫਿਰਨੀ ਤੋ ਦੀ ਹੁੰਦਾ ਹੋਇਆ ਦੇਰ ਰਾਤ ਹਠੂਰ ਦੇ ਮੇਨ ਬੱਸ ਸਟੈਡ ਤੇ ਸਮਾਪਤ ਹੋਇਆ।ਇਸ ਮੌਕੇ ਵੱਖ-ਵੱਖ ਨੌਜਵਾਨਾ ਨੇ ਕਿਹਾ ਕਿ 23 ਮਾਰਚ 1931 ਨੂੰ ਸਾਡੇ ਦੇਸ ਦੇ ਮਹਾਨ ਸਪੂਤ ਸਹੀਦੇ-ਏ-ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਸਾਡੇ ਦੇਸ ਨੂੰ ਅਜਾਦ ਕਰਵਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦੇਣਾ ਪਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦਾ ਨੌਜਵਾਨ ਇਨ੍ਹਾ ਸਹੀਦਾ ਦੀਆਂ ਅਣਮੁੱਲੀਆਂ ਕੁਰਬਾਨੀਆਂ ਨੂੰ ਭੁੱਲ ਕੇ ਸਮਾਜਿਕ ਕੁਰੀਤੀਆਂ ਵੱਲ ਦਿਨੋ-ਦਿਨ ਵੱਧ ਰਿਹਾ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਉਨ੍ਹਾ ਕਿਹਾ ਕਿ ਦੇਸ ਨੂੰ ਅਜਾਦ ਕਰਵਾਉਣ ਵਾਲੇ ਸਮੂਹ ਸਹੀਦਾ ਦੇ ਦਰਸਾਏ ਮਾਰਗ ਤੇ ਚੱਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਇਨਕਲਾਬੀ ਗੀਤ ਅਤੇ ਕੋਰਿਓ ਗ੍ਰਾਫੀ ਪੇਸ ਕੀਤੀ ਗਈ ਅਤੇ ਕੈਡਲ ਮਾਰਚ ਵਿਚ ਹਿੱਸਾ ਲੈਣ ਵਾਲੇ ਨੌਜਵਾਨਾ ਨੂੰ ਸ਼ਹੀਦਾ ਦੀਆ ਤਸਵੀਰਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਤਰਸੇਮ ਸਿੰਘ, ਸਿਮਰਨਜੋਤ ਸਿੰਘ ਹਠੂਰ,ਯੂਥ ਆਗੂ ਭਾਗ ਸਿੰਘ ਗੋਲਡੀ,ਹਰਜਿੰਦਰ ਸਿੰਘ,ਸੇਵਕ ਸਿੰਘ,ਪ੍ਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ,ਅਮਰ ਸਿੰਘ,ਬਲਵੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਕੈਡਲ ਮਾਰਚ ਸੁਰੂ ਕਰਨ ਸਮੇਂ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਆਪਣੇ ਸਾਥੀਆ ਸਮੇਂਤ