ਮਾਮਲਾ ਕਿਤਾਬਾਂ ਕਾਪੀਆਂ ਅਤੇ ਵਰਦੀਆਂ ਆਪਣੀ ਮਨਪਸੰਦ ਦੁਕਾਨ ਤੇ ਰਖਵਾ ਕੇ ਲੱਖਾਂ ਰੁਪਏ ਬਟੋਰਨ ਦਾ
ਜਗਰਾਉ 23 ਮਾਰਚ(ਅਮਿਤਖੰਨਾ) ਦੋ ਸਾਲ ਦੇ ਕਰੀਬ ਕੋਰੂਨਾ ਮਹਾਂਮਾਰੀ ਕਰਕੇ ਸਕੂਲ ਬਹੁਤ ਘੱਟ ਖੁੱਲ੍ਹੇ ਹਨ ਪਰ ਮਾਪਿਆਂ ਨੂੰ ਫ਼ੀਸ ਪਰ ਹਰ ਮਹੀਨੇ ਪੂਰੀ ਹੀ ਦੇਣੀ ਪੈਂਦੀ ਹੈ ਕਰੋਨਾ ਮਹਾਂਮਾਰੀ ਵਿਚ ਵੀ ਜਗਰਾਉਂ ਦੇ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਸਕੂਲ ਨੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਐਡਮਿਸ਼ਨ ਫ਼ੀਸ ਦਾ ਨਾਂ ਬਦਲ ਕੇ ਵੈੱਲਫੇਅਰ ਫੰਡ ਦੇ ਨਾਂ ਇਹ ਬੱਚਿਆਂ ਕੋਲੋਂ ਲੱਖਾਂ ਰੁਪਏ ਬਟੋਰ ਲਏ ਹਨ ਹਰ ਸਾਲ ਸੀਬੀਐੱਸਈ ਬੋਰਡ ਜੀ ਜੋ ਦਾਖ਼ਲਾ ਫ਼ੀਸ ਹੁੰਦੀਆਂ ਉਹ ਲਗਪਗ ਵਸੂਲਦੇ ਹਨ ਪੇਪਰ ਰੀੜ੍ਹ ਦੇ ਨਾਮ ਤੇ ਕਈ ਵਾਰੀ ਪੈਸੇ ਵਸੂਲੇ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਢਿੱਡ ਨਹੀਂ ਭਰਦਾ ਆਪਣੀ ਮਨਪਸੰਦ ਦੁਕਾਨ ਤੇ ਕਿਤਾਬਾਂ ਕਾਪੀਆਂ ਸਕੂਲ ਦੀਆਂ ਵਰਦੀਆਂ ਰਖਵਾ ਕੇ ਲੱਖਾਂ ਰੁਪਏ ਕਮਿਸ਼ਨ ਲੈ ਜਾਂਦੇ ਹਨ ਪਰ ਉਨ੍ਹਾਂ ਦੇ ਕਈ ਵੀ ਕਾਰਵਾਈ ਨਹੀਂ ਹੁੰਦੀ ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਸ ਵਾਰ ਵੀ ਉਹ ਕਿਤਾਬਾਂ ਕਾਪੀਆਂ ਵਰਦੀਆਂ ਦੀ ਕਮਿਸ਼ਨਰੀ ਚੱਲੇਗੀ ਆਪਣੀ ਮਨਪਸੰਦ ਦੀਆਂ ਦੁਕਾਨਾਂ ਤੇ ਹੀ ਕਿਤਾਬਾਂ ਕਾਪੀਆਂ ਦੀ ਲਿਸਟ ਤੇ ਰੱਖੀਆਂ ਹਨ ਪ੍ਰਸ਼ਾਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁੰਭਕਰਨ ਦੀ ਨੀਂਦ ਸੁੱਤਾ ਪਿਐ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਕਦ ਪ੍ਰਸ਼ਾਸਨ ਸੁੱਤਾ ਪਿਆ ਉੱਠੇਗਾ ਜਦੋਂ ਜ਼ਿਲ੍ਹਾ ਲੁਧਿਆਣਾ ਨੂੰ ਕੋਈ ਇਮਨਦਾਰ ਡੀ ਓ ਮਿਲੇਗਾ ਜੋ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਨੂੰ ਨੱਥ ਪਾਏਗਾ ਤੇ ਸਕੂਲ ਵਾਲਿਆਂ ਨੂੰ ਆਦੇਸ਼ ਜਾਰੀ ਕਰੇਗਾ ਕਿ ਹਰ ਦੁਕਾਨ ਤੇ ਲਿਸਟ ਪਹੁੰਚਾਈ ਤਾਂ ਜੋ ਹਰ ਦੁਕਾਨ ਤੋਂ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਮਿਲ ਸਕਣਗੀਆਂ ਬੱਚਿਆਂ ਦੇ ਮਾਪੇ ਤਾਂ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਸਕੂਲਾਂ ਦੀ ਇਸ ਅੰਨ੍ਹੀ ਲੁੱਟ ਵੱਲ ਧਿਆਨ ਨਹੀਂ ਦਿੰਦੀਆਂ ਪ੍ਰਸ਼ਾਸਨ ਸਕੂਲ ਵਾਲਿਆਂ ਕੋਲੋਂ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦਿੰਦੇ ਹਨ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਸਰਕਾਰ ਤੋਂ ਉਮੀਦ ਹੈ ਕਿ ਪ੍ਰਾਈਵੇਟ ਸਕੂਲ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਕਿ ਦੁਕਾਨਦਾਰ ਚ ਪ੍ਰਾਈਵੇਟ ਸਕੂਲਾਂ ਵਾਲੇ ਨਾਲ ਰਲ ਮਿਲ ਕੇ ਹਰ ਸਾਲ ਬੱਚਿਆਂ ਦੇ ਮਾਪਿਆਂ ਦੀ ਲੁੱਟ ਖਸੁੱਟ ਕਰਦੇ ਹਨ ਉਸ ਤੋਂ ਨਿਜਾਤ ਮਿਲ ਸਕੇ