ਇਨਸਾਫ਼ ਨਾਂ ਮਿਲਿਆ ਤਾਂ ਲਗਾਏਗੀ ਜਾਨ ਦੀ ਬਾਜ਼ੀ ?
ਜਗਰਾਉਂ ( ਗੁਰਕੀਰਤ ਜਗਰਾਉਂ ) ਥਾਣਾ ਸਿਟੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਡੀ ਐੱਸ ਪੀ , ਏ ਐਸ ਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਨੌਜਵਾਨ ਧੀ ਤੇ ਹੋਏ ਜਬਰ ਦੀ ਚਸਮਦੀਦ ਗਵਾਹ ਤੇ ਖੁੱਦ ਪੀੜ੍ਹਤਾ 75 ਸਾਲਾ ਮਾਤਾ ਵੀ ਜਨਤਕ ਜੱਥੇਬੰਦੀਆਂ ਦੇ ਆਗੂਆਂ ਨਾਲ ਥਾਣੇ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਬੇ 'ਚ ਬੈਠੇਗੀ। ਬਜ਼ੁਰਗ ਮਾਤਾ ਨੇ ਪੁਲਿਸ ਦੇ ਵਤੀਰੇ ਦੀ ਨਿੰਦਿਆ ਕਰਦਿਆਂ ਕਿਹਾ ਕਿ 17 ਸਾਲਾਂ ਬਾਦ ਦਰਜ਼ ਕੀਤੇ ਇਸ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹ ਸਿਰਫ਼ ਧਰਨੇ ਤੇ ਹੀ ਨਹੀਂ ਬੈਠੇਗੀ ਸਗੋਂ ਇਨਸਾਫ਼ ਦੀ ਪ੍ਰਾਪਤੀ ਲਈ ਜਾਨ ਦੀ ਬਾਜ਼ੀ ਵੀ ਲਗਾ ਦੇਵੇਗੀ।