ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਦੇ ਸਬੰਧ ਵਿਚ ਪਿੰਡ ਦੌਲੇਵਾਲਾ ਮਾਇਰ ਵਿਖੇ ਸੰਗਤਾਂ ਵਲੋਂ ਲੰਗਰਾਂ ਦੀ ਸੇਵਾ ਕੀਤੀ ਗਈ

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਦੇ ਸਬੰਧ ਵਿਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਲਈ ਗੁਰੂਦੁਆਰਾ ਸਾਹਿਬ ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਤਪ ਅਸਥਾਨ ਪਿੰਡ ਦੌਲੇਵਾਲਾ ਮਾਇਰ ਵਿਖੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀ ਨੌਜਵਾਨ ਸਭਾ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ 15 ਮਾਰਚ ਤੋਂ ਲੈ ਕੇ    20 ਮਾਰਚ ਤਕ ਕੀਤੀ ਗਈ।ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਬਡ਼ੀ ਹੀ ਨਿਮਰਤਾ ਸਹਿਤ  ਵਾਹਿਗੁਰੂ ਵਾਹਿਗੁਰੂ ਬੋਲ ਕੇ ਗੱਡੀਆਂ ਕਾਰਾਂ ਟਰੈਕਟਰ ਟਰਾਲੀਆਂ  ਅਤੇ ਹੋਰ ਵਾਹਨਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੇਖਣ ਜਾ ਰਹੀਆਂ ਸੰਗਤਾਂ ਨੂੰ ਰੋਕ ਕੇ ਗੁਰੂ ਕੇ ਲੰਗਰ ਛਕਾਏ ਗਏ। ਇਸ ਦੌਰਾਨ ਸੇਵਾਦਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕਰ ਕੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਬੇਲ ਕੇ ਸੰਗਤਾਂ ਨੂੰ ਲੰਗਰ ਛਕਾਏ ਗਏ ਹਨ।ਇਸ ਮੌਕੇ ਤੇ ਸੇਵਾਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੌਲੇਵਾਲਾ  ਮਾਇਰ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਲੰਗਰ ਹਰ ਸਾਲ ਲਗਾਏ ਜਾਂਦੇ ਹਨ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਵਾਸੀ ਪਿੰਡ ਦੌਲੇਵਾਲਾ ਮਾਇਰ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਉਪਰੰਤ ਲੰਗਰਾਂ ਦੀ ਸੇਵਾ ਕੀਤੀ ਗਈ।ਉਨ੍ਹਾਂ ਕਿਹਾ ਕਿ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੀ ਸਮਾਪਤੀ ਤਕ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ।