ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 25ਵਾਂ ਦਿਨ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਰਸੂਖ ਵਰਤਣ- ਸ਼ਹਿਜ਼ਾਦ ,ਦੇਵ ਸਰਾਭਾ

ਸਰਾਭਾ 17 ਮਾਰਚ ( ਸਤਵਿੰਦਰ ਸਿੰਘਗਿੱਲ) ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚਾਂ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ-ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਇੰਦਰਜੀਤ ਸਿੰਘ ਸ਼ਹਿਜ਼ਾਦ, ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ ,ਪਿਆਰਾ ਸਿੰਘ ਸ਼ਹਿਜ਼ਾਦ ,ਮਾਸੜ ਮਹਿੰਦਰ ਸਿੰਘ ਸ਼ਹਿਜ਼ਾਦ ,ਬਲਦੇਵ ਸਿੰਘ ਦੇਵ ਸਰਾਭਾ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਚੌਵੀ ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ, ਦੇਵ ਸਰਾਭਾ ਨੇ ਦੱਸਿਆ ਕਿ ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਟਾਫ ਨੂੰ 9 ਇੰਚ ਤੱਕ ਦੀ ਕ੍ਰਿਪਾਨ ਪਹਿਨ ਕੰਮ ਕਰਨ ਅਤੇ ਘਰੇਲੂ ਸਫਰ ਦੌਰਾਨ ਛੇ ਇੰਚ ਦੀ ਕ੍ਰਿਪਾਨ ਪਹਿਨਣ ਦੀ ਇਜਾਜਤ ਦੇਣਾ ਦਾ ਸ਼ਲਾਘਾਯੋਗ ਫੈਸਲਾ ਲੈਣ ਲਈ ਨਾਗਰਿਕ ਹਵਾਬਾਜੀ ਮੰਤਰੀ ਸ਼੍ਰੀ ਜਿਓਤਿਰਾਦਿਤਆ ਸਿੰਧੀਆ ਦਾ ਅਸੀਂ ਧੰਨਵਾਦ ਕਰਦੇ ਹਾਂ। ਉੱਥੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣਾ ਰਸੂਖ ਵਰਤਦਿਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਪਹਿਲਕਦਮੀ ਕਰਨ। ਇਸ ਨਾਲ ਸਿੱਖਾਂ ਵਿਚ ਬੇਗਾਨਗੀ ਦਾ ਹੋ ਰਿਹਾ ਅਹਿਸਾਸ ਵੀ ਖਤਮ ਕਰਨ ‘ਚ ਸਹਾਇਤਾ ਮਿਲੇਗੀ, ਉਥੇ ਬੇਇਨਸਾਫੀ ਦੇ ਸ਼ਿਕਾਰ ਬੰਦੀ ਸਿੰਘਾਂ ਨੂੰ ਇਨਸਾਫ ਵੀ ਮਿਲ ਸਕੇਗਾ। ‘ਦੇਵ ਸਰਾਭਾ’ ਨੇ ਕਿਹਾ ਸਰਕਾਰਾਂ ਸੂਬਿਆਂ ਦੀਆਂ ਹੋਣ ਜਾਂ ਕੇਂਦਰ ਦੀ ਇਨ੍ਹਾਂ ਨਾਲ ਜੁੜੀਆਂ ਸਿਆਸੀ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਨੂੰ ਪ੍ਰਵਾਰਾਂ ਤੋਂ ਕਿਉਂ ਦੂਰ ਰੱਖਿਆ ਹੋਇਆ ਹੈ। ਨਫਰਤ ਦੀ ਸੋਚ ਤਿਆਗ ਕੇ ਪਿਆਰ ਵਾਲਾ ਹੱਥ ਵਧਾਇਆ ਜਾਣਾ ਚਾਹੀਦਾ ਹੈ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਠੱਲੇਦਾਰ ਟੂਸੇ,ਬਲਦੇਵ ਸਿੰਘ ਈਸ਼ਨਪੁਰ ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਹਰਬੰਸ ਸਿੰਘ ਹਿੱਸੋਵਾਲ  ,ਹਰਦੀਪ ਸਿੰਘ ਮਹਿਮਾ ਸਿੰਘ ਵਾਲੇ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ ਬਿੰਦਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ ,ਅਵਤਾਰ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮਨਮੰਦਰ ਸਿੰਘ ਸਰਾਭਾ,ਰਾਜਿੰਦਰ ਸਿੰਘ ਢੈਪਈ, ਜਸਵਿੰਦਰ ਸਿੰਘ ਕਾਲਖ, ਦਲਜੀਤ ਸਿੰਘ ਟੂਸੇ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਉਨ੍ਹਾਂ ਵਧੀਆ ਕਰਦਾ ਸੁਖਦੇਵ ਸਿੰਘ ਸੁੱਖਾ ਟੂਸੇ, ਬਲਵਿੰਦਰ ਸਿੰਘ ਅਕਾਲਗਡ਼੍ਹ,ਕਮਲਜੀਤ ਸਿੰਘ ਸਹਿਜਾਦ, ਜਗਦੇਵ ਸਿੰਘ ਸ਼ਹਿਜ਼ਾਦ ਤੇਜਿੰਦਰ ਸਿੰਘ ਖੰਨਾ,ਜਸਪਾਲ ਸਿੰਘ ਗਿੱਲ ਨੂਰਪੁਰ ਬੇਟ,ਹਰਚੰਦ ਸਿੰਘ ਮਿੰਟਾ ਨੂਰਪੁਰ ਬੇਟ, ਜਪਨਜੋਤ ਸਿੰਘ,ਹਰਭਜਨ ਸਿੰਘ ਟੂਸੇ ਆਦਿ ਨੇ ਭੁੱਖ ਹਡ਼ਤਾਲ ਚ ਹਾਜ਼ਰੀ ਭਰੀ ।