ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 21ਵੇਂ ਦਿਨ 

 ਜਿੱਤ ਕੇ ਆਪ ਪਾਰਟੀ ਦੇ ਕਿਸੇ ਵੀ  ਲੀਡਰ ਵੱਲੋਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ : ਦੇਵ ਸਰਾਭਾ 
 
ਮੁੱਲਾਂਪੁਰ ਦਾਖਾ, 13 ਮਾਰਚ ( ਸਤਵਿੰਦਰ ਸਿੰਘ ਗਿੱਲ)ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਗ਼ਦਰ ਪਾਰਟੀ ਦੇ ਨਾਇਕ , ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ 'ਚ ਬੰਦ ਕੀਤੇ ਪੰਜਾਬ ਦੇ ਸਿੱਖ ਨੌਜਵਾਨਾਂ  ਨੂੰ ਆਜ਼ਾਦ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ  21ਵੇਂ ਦਿਨ ਪਹੁੰਚੀ । ਚੱਲ ਰਹੇ ਪੰਥਕ ਮੋਰਚੇ 'ਚ  ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ , ਨਿਰਭੈ ਸਿੰਘ ਅੱਬੂਵਾਲ ,ਸ਼ਿੰਗਾਰਾ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ 21ਵੇਂ ਦਿਨ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਵੇਂ ਪੰਜਾਬ 'ਚ ਆਮ ਪਾਰਟੀ ਦੀ ਨਵੀਂ ਸਰਕਾਰ ਆ ਚੁੱਕੀ ਹੈ ਜੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਕਰਕੇ 16 ਮਾਰਚ ਨੂੰ ਸਹੁੰ ਚੁੱਕ ਕੇ ਆਪਣਾ ਰਾਜਨੀਤੀ ਸਫ਼ਰ ਸ਼ੁਰੂ ਕਰ ਰਹੇ ਨੇ ਉੱਥੇ ਹੀ ਅਸੀਂ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ 'ਚ ਆਪ ਪਾਰਟੀ ਦੇ ਐਮ ਐਲ ਏ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਸਹੁੰ ਖਾ ਕੇ ਦੱਸਿਓ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋਣਾ ਜ਼ਰੂਰੀ ਹੈ ਜਾਂ ਨਹੀਂ । ਉਨ੍ਹਾਂ ਨੇ ਅੱਗੇ ਆਖਿਆ ਕਿ ਸੰਵਿਧਾਨ ਨਿਰਮਾਤਾ ਦੀ ਤਸਵੀਰ ਸਰਕਾਰੀ ਦਫਤਰਾਂ 'ਚ ਲਾਉਣ ਨਾਲੋਂ ਚੰਗਾ ਹੁੰਦਾ ਜੇ ਕਿਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਲਈ ਕੋਈ ਐਲਾਨ ਕੀਤਾ ਜਾਂਦਾ ਤਾਂ ਇਹ ਹੋਣਾ ਸੀ ਬਾਵਾ ਸਾਹਿਬ ਦਾ ਵੱਡਾ ਸਤਿਕਾਰ । ਦੇਵ ਸਰਾਭਾ ਨੇ ਆਖ਼ਰ 'ਚ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ , ਬੰਦੀ ਸਿੰਘਾਂ ਦੀ ਰਿਹਾਈ ਤੇ ਨਾ ਬੋਲਣ ਵਾਲੇ ਕਾਂਗਰਸ ਅਕਾਲੀਆਂ ਦਾ ਚੋਣਾਂ ਵਿੱਚ ਵੱਡੀ ਹਾਰ ਹੋਈ ,ਜਦ ਕਿ ਵੱਡੀ  ਬਹੁਮਤ ਨਾਲ ਜਿੱਤ ਕੇ ਆਪ ਪਾਰਟੀ ਦੇ ਲੀਡਰਾਂ ਦਾ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ । ਸੋ ਅਸੀਂ ਪੰਜਾਬ ਦੇ ਫ਼ਿਕਰਮੰਦ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਕੌਮ ਦੇ ਸਿੱਖ ਜੁਝਾਰੂਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਸਰਾਭੇ ਪਹੁੰਚੋ।ਇਸ ਮੌਕੇ ਬਾਬਾ ਅਵਤਾਰ ਸਿੰਘ ਮਹੋਲੀ ਖੁਰਦ ਵਾਲੇ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਬੌਬੀ ਸਹਿਜ਼ਾਦ , ਬਿੰਦਰ ਸਰਾਭਾ, ਬੀਰ ਇੰਦਰਪ੍ਰੀਤ ਸਰਾਭਾ ,ਕੋਮਲਪ੍ਰੀਤਕੌਰ ਸਰਾਭਾ, ਜਸਵੰਤ ਸਿੰਘ ਕੁੰਡਾ ਸਰਾਭਾ,ਅੱਛਰ  ਸਿੰਘ ਸਰਾਭਾ ਮੋਟਰਜ਼ ,ਪਰਮਿੰਦਰ ਸਿੰਘ ਬਿੱਟੂ ਸਰਾਭਾ ,ਅਵਤਾਰ ਸਿੰਘ ਸਰਾਭਾ, ਜਸਵੀਰ ਸਿੰਘ ,ਰਵੀ ਰੱਤੋਵਾਲ ,ਬੂਟਾ ਸਿੰਘ ਵੈਲਡਰ ਰੱਤੋਵਾਲ ,ਸਿਵਜੋਤ ਸਿੰਘ, ਪ੍ਰਭਦੀਪ ਸਿੰਘ ,ਰਣਧੀਰ ਸਿੰਘ, ਹਰਪ੍ਰੀਤ ਸਿੰਘ ,ਜੀਵਨਜੋਤ ਸਿੰਘ ਸਾਰੇ ਪਿੰਡ ਮਹੋਲੀ ਖੁਰਦ ਤੋਂ  ਹਾਜ਼ਰ ਸਨ