ਬਰਨਾਲਾ ਜ਼ਿਲ੍ਹੇ ਦੇ ਕਈ ਵਿਦਿਆਰਥੀ  ਯੂਕਰੇਨ ਚ' ਫਸੇ ਮਾਪੇ ਡਰ ਦੇ ਛਾਏ ਵਿੱਚ 

ਮਹਿਲ ਕਲਾਂ/ ਬਰਨਾਲਾ-27 ਫਰਵਰੀ- (ਗੁਰਸੇਵਕ ਸੋਹੀ)-  ਯੂਕਰੇਨ ਤੇ ਰੂਸ ਵਿਚਕਾਰ ਸੁਰੂ ਹੋਏ ਯੁੱਧ ਨੇ ਭਾਰਤ ਤੋਂ ਯੂਕੇਰਨ ਪੜਨ ਲਈ ਗਏ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਹ ਜੰਗ ਲੱਗਣ ਕਾਰਨ ਯੂਕ੍ਰੇਨ 'ਚ ਪੜ੍ਹਾਈ ਕਰਨ ਲਈ ਗਏ ਬੱਚਿਆਂ ਦੇ ਮਾਪੇ ਡੂੰਘੀ ਚਿੰਤਾਂ 'ਚ ਹਨ। ਜਾਣਕਾਰੀ ਅਨੁਸਾਰ ਮਹੁੰਮਦ ਸਕੀਲ ਪੁੱਤਰ ਕੇਸਰ ਖਾਨ ਵਾਸੀ ਮਹਿਲ ਕਲਾਂ, ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਏਸਰ ਪਟਿਆਲਾ, ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਏਸਰ ਪਟਿਆਲਾ, ਮਨਜਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਦੀਵਾਨਾ,ਸੰਦੀਪ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਭੋਤਨਾ ਤੇ ਪਰਮਜੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਗੰਗਹੋਰ ਉਚ ਸਿੱਖਿਆਂ ਹਾਸਲ ਕਰਨ ਲਈ ਯੂਕ੍ਰੇਨ ਗਏ ਹੋਏ ਹਨ। ਯੂਕ੍ਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਇੰਨ੍ਹਾਂ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ । ਇਸ ਮੌਕੇ ਮੁਹੰਮਦ ਸਕੀਲ ਦੇ ਪਿਤਾ ਕੇਸ਼ਰ ਖਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਯੂਕ੍ਰੇਨ 'ਚ ਐਮਬੀਬੀਐਸ ਦੀ ਡਿਗਰੀ ਕਰਨ ਲਈ 2017 'ਚ ਯੂਕ੍ਰੇਨ ਗਿਆ ਸੀ । ਦੋਵੇਂ ਦੇਸਾਂ ਵਿਚਕਾਰ ਲੱਗੀ ਜੰਗ ਕਾਰਨ ਉਹ ਕਾਫ਼ੀ ਚਿੰਤਤ ਹਨ । ਸਕੀਲ ਮੁਹੰਮਦ ਨੇ ਉਨ੍ਹਾਂ ਨੂੰ  ਦੱਸਿਆਂ ਕਿ ਉਹ ਡਰ ਦੇ ਮਾਰੇ ਬੇਸਮੈਟ 'ਚ ਰਾਤਾ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕ੍ਰੇਨ ਫਸੇ ਬੱਚਿਆਂ ਨੂੰ ਸਰੱਖਿਅਤ ਭਾਰਤ ਲਿਆਂਦਾਂ ਜਾਵੇ।