ਗੁਰਵੇਲ ਕੋਹਾਲ਼ਵੀ ਦੀਆਂ ਰਚਨਾਵਾਂ ਦਫ਼ਤਰ ਜ਼ਿਲ੍ਹਾ ਭਾਸ਼ਾ ਵਿਭਾਗ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲੱਗੀਆਂ

ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ(ਰਜਿ), ਪੰਜਾਬ ਦੇ ਚੇਅਰਮੈਨ ਅਤੇ ਸੰਸਥਾਪਕ ਗੁਰਵੇਲ ਕੋਹਾਲ਼ਵੀ ਦੀਆਂ ਦੋੋ ਰਚਨਾਵਾਂ ' ਪੰਜਾਬੀ ਮਾਂ ਬੋਲੀ ਨੂੰ ' ਅਤੇ ' ਵਾਰਿਸ ਮਾਂ ਪੰਜਾਬੀ ਦੇ ' ਨੂੰ ਫ਼ਲੈਕਸਾਂ ਦੇ ਰੂਪ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦਫ਼ਤਰ ਦੇ ਫ਼ੇਸਬੁੱਕ ਪੇਜ਼ 'ਤੇ ਲੱਗਣ ਦਾ ਮਾਣ ਪ੍ਰਾਪਤ ਹੋਇਆ।
          ਪ੍ਰੋ. ਬੀਰ ਇੰਦਰ ਸਰਾਂ (ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ) ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ),ਪੰਜਾਬ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਮੇਸ਼ ਕੌਰ ਜੋਧੇ ਵੱਲੋਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਗੁਰਵੇਲ ਕੋਹਾਲ਼ਵੀ ਨੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਆਪਣੀਆਂ ਦੋ ਰਚਨਾਵਾਂ ਫ਼ਲੈਕਸਾਂ ਦੇ ਰੂਪ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਨੂੰ ਭੇਂਟ ਕੀਤੀਆਂ। ਇਸ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਰੇਖਾ ਮਹਾਜਨ ਅਤੇ ਹਰਜੀਤ ਸਿੰਘ ਸੀਨੀਅਰ ਅਸਿਸਟੈਂਟ ਵੀ ਹਾਜ਼ਰ ਸਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਾਨੂੰ ਮਾਣ ਹੈ ਗੁਰਵੇਲ ਸਾਡੇ ਸਿੱਖਿਆ ਵਿਭਾਗ ਵਿੱਚ ਮੁੱਖ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ। ਹਰਮੇਸ਼ ਕੌਰ ਜੋਧੇ ਵੱਲੋਂ ਗੁਰਵੇਲ ਕੋਹਾਲ਼ਵੀ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਗੁਰਵੇਲ ਕੋਹਾਲ਼ਵੀ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਮੇਸ਼ ਕੌਰ ਜੋਧੇ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਦਾ ਇਸ ਅਵਸਰ ਅਤੇ ਮਾਣ ਦੇਣ ਲਈ ਸ਼ੁਕਰਾਨਾ ਕੀਤਾ।ਇਸ ਮੌਕੇ ਪ੍ਰੋ. ਬੀਰ ਇੰਦਰ ਸਰਾਂ ਨੇ ਗੁਰਵੇਲ ਕੋਹਾਲਵੀ ਨੂੰ ਸਮੁੱਚੀ ਟੀਮ ਵੱਲੋਂ ਮੁਬਾਰਕਬਦ ਦਿੱਤੀ।
ਵਲੋਂ:ਪ੍ਰੋ. ਬੀਰ ਇੰਦਰ ਸਰਾਂ (ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ)ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ), ਪੰਜਾਬ