ਜਲਸੇ ਦੌਰਾਨ ਕਾਂਗਰਸੀ ਆਗੂ ਪਰਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ
ਮੁੱਖ, ਫਰੀਦਕੋਟ ਤੇ ਤਰਨਤਾਰਨ ਤੋਂ ਆਏ ਲੋਕਾਂ ਨੇ 20 ਫਰਵਰੀ ਤੋਂ ਬਾਅਦ ਲੱਭਣਾ ਨਹੀਂ-ਇਆਲੀ
ਮੁੱਲਾਂਪੁਰ ਦਾਖਾ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਕਿਸੇ ਨੂੰ ਮੱਖੂ, ਫਰੀਦਕੋਟ ਅਤੇ ਤਰਨਤਾਰਨ ਤੋਂ ਬੁਲਾਇਆ ਹੈ ਪ੍ਰੰਤੂ ਇਨ੍ਹਾਂ ਨੇ 20 ਫਰਵਰੀ ਤੋਂ ਬਾਅਦ ਹਲਕੇ ਵਿੱਚ ਲੱਭਣਾ ਨਹੀਂ, ਜਦਕਿ ਉਨ੍ਹਾਂ 18-19 ਸਾਲਾਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਉਹ ਨੂੰ ਹਲਕੇ ਦਾ ਪੁੱਤਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਪਮਾਲ ਵਿਖੇ ਕੀਤੇ ਚੋਣ ਜਸਲੇ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਹੁੰਦਿਆਂ ਕਾਂਗਰਸ ਨੇ ਪੰਜਾਬ ਦੀ ਬੇਹਤਰੀ ਲਈ ਕੋਈ ਕੰਮ ਨਹੀਂ ਕੀਤਾ ਪ੍ਰੰਤੂ ਪਿਛਲੇ ਢਾਈ ਸਾਲਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਜ਼ਰੂਰ ਕੀਤੀਆਂ ਹਨ, ਹੁਣ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀਆਂ ਧੱਕਸ਼ਾਹੀਆਂ ਦਾ ਬਦਲਾ ਲੈਣ ਦਾ ਸਹੀ ਮੌਕਾ ਹੈ।ਇਸ ਮੌਕੇ ਇਆਲੀ ਨੇ ਪਿੰਡ ਵਾਸੀਆਂ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੇ ਹੁਣ ਨਿਰਣਾ ਕਰਨਾ ਹੈ ਕਿ ਉਨ੍ਹਾਂ ਨਾਲ ਅਸਲੀਅਤ ਵਿੱਚ ਕੌਣ ਖੜ੍ਹਾ ਹੈ ਕਿਉਂਕਿ ਸੱਤਾ ਦਾ ਸੁੱਖ ਮਾਨਣ ਲਈ ਕੁੱਝ ਲੋਕ ਕਿਰਾਏ ਦੇ ਮਕਾਨਾਂ ਤੇ ਦਫ਼ਤਰਾਂ ਵਿੱਚ ਰਹਿ ਰਹੇ ਹਨ, ਜਦਕਿ ਚੋਣਾਂ ਇਹ ਲੋਕ 20 ਫਰਵਰੀ ਤੋਂ ਆਪਣੇ ਅਸਲ ਟਿਕਾਣਿਆਂ ਵੱਲੋਂ ਨੂੰ ਦੌੜ ਜਾਣਗੇ।ਜਲਸੇ ਦੌਰਾਨ ਕਾਂਗਰਸੀ ਆਗੂ ਸ਼ੀਤਲ ਸਿੰਘ ਨੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡਵਾਸੀਆਂ ਨੇ ਦੋਵੇਂ ਹੱਥ ਖਡ਼੍ਹੇ ਕਰ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਕ ਇਕ ਵੋਟ ਦਾ ਅਸਲੀ ਹੱਕਦਾਰ ਮਨਪ੍ਰੀਤ ਸਿੰਘ ਇਆਲੀ ਹੀ ਹੈ ਅਤੇ ਉਨ੍ਹਾਂ ਨੂੰ ਭਾਰੀ ਬੁਹਮੱਤ ਨਾਲ ਜਿਤਾ ਕੇ ਦੁਬਾਰਾ ਵਿਧਾਨ ਸਭਾ ਭੇਜਾਂਗੇ। ਇਸ ਸਮੇਂ ਅਮਰਜੀਤ ਸਿੰਘ ਅੰਬੀ, ਅਮਰਜੀਤ ਸਿੰਘ ਸਿੱਧੂ, ਦਰਸ਼ਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਦਲਵੀਰ ਸਿੰਘ ਸਿੱਧੂ, ਬਲਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਿੱਧੂ, ਖੁਸ਼ਪਾਲ ਸਿੰਘ, ਸੁਖਪਾਲ ਸਿੰਘ, ਫੌਜੀ ਡਾ. ਬਲਵਿੰਦਰ ਸਿੰਘ, ਬੇਅੰਤ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਜੰਗ ਬਹਾਦਰ, ਸੁਖਦੇਵ ਸਿੰਘ, ਤਾਰ ਸਿੰਘ, ਅਵਤਾਰ ਸਿੰਘ ਤਾਰੀ, ਮੋਹਣ ਸਿੰਘ, ਸਵਰਨ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੱਗੀ ਪਮਾਲ ਆਦਿ ਹਾਜ਼ਰ ਸਨ।