You are here

ਜਗਰਾਉਂ ਚ ਕਾਂਗਰਸ ਨੂੰ ਵੱਡਾ ਝਟਕਾ  

ਬਲਾਕ ਯੂਥ ਪ੍ਰਧਾਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ  

ਜਗਰਾਉਂ ,12 ਜਨਵਰੀ ( ਜਸਮੇਲ ਗ਼ਾਲਿਬ/ਅਮਿਤ ਖੰਨਾ) - ਕਾਂਗਰਸ ਪਾਰਟੀ ਨੂੰ ਅੱਜ ਜਗਰਾਉਂ ਚ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਬਲਾਕ ਯੂਥ ਵਿੰਗ ਕਾਂਗਰਸ ਦੇ ਪ੍ਰਧਾਨ ਸਾਜਨ ਮਲਹੋਤਰਾ ਆਪਣੇ ਸਾਥੀਆਂ ਸਾਬਕਾ ਕੌਂਸਲਰ ਸੁਨੈਨਾ ਮਲਹੋਤਰਾ ਭੰਡਾਰੀ ਸਾਹਿਬ ਅਜੇ ਸਿੰਗਲਾ ਇੰਦਰਪ੍ਰੀਤ ਸਿੰਘ ਡਾਕਟਰ ਕੇਵਲ ਕ੍ਰਿਸ਼ਨ ਮਲਹੋਤਰਾ   ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ।  ਇਸ ਨਾਲ ਜਿੱਥੇ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਜਗਰਾਉਂ ਚ ਬਹੁਤ ਵੱਡਾ ਬਲ ਮਿਲਿਆ ਹੈ ਉਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਜਿੱਤਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ । ਇਸ ਮੌਕੇ ਖੁਸ਼ੀ ਚ ਖੀਵੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ   ਕੌਰ ਮਾਣੂੰਕੇ  ਵਿਧਾਇਕਾ ਜਗਰਾਓਂ ਨੇ ਆਖਿਆ  ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਆਗੂਆਂ ਦਾ ਪਾਰਟੀ ਵਿੱਚ  ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਚ ਹੁਣ ਬਦਲ ਦੀ ਲਹਿਰ ਚੱਲ ਚੁੱਕੀ ਹੈ ਅਤੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਇਕੱਠੇ ਹੋ ਰਹੇ ਹਨ । ਬੀਬੀ ਮਾਣੂੰਕੇ ਨੇ ਆਖਿਆ  ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪਿਛਲੇ 71 ਸਾਲਾਂ ਦੌਰਾਨ ਪੰਜਾਬ ਦੇ ਖ਼ਜ਼ਾਨੇ ਉੱਪਰ ਪੂਰੀ ਤਰ੍ਹਾਂ ਲੁੱਟ ਮਚਾਈ ਹੈ ਅਤੇ ਲੋਕਾਂ ਦੇ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ ।  ਉਨ੍ਹਾਂ ਆਖਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਕੋਲੋਂ ਕਰੋੜਾਂ ਰੁਪਏ ਫੜੇ ਜਾਣਾ ਇਨ੍ਹਾਂ ਦੀ ਲੁੱਟ ਦਾ ਪ੍ਰਤੱਖ ਸਬੂਤ ਹੈ  ਅਤੇ ਬਾਦਲਾਂ ਨੇ ਆਪਣੀ ਜਾਇਦਾਦ ਵਿੱਚ ਅਰਬਾਂ ਰੁਪਏ ਦਾ ਵਾਧਾ ਕਰਦਿਆਂ ਵੱਡੇ ਵੱਡੇ ਹੋਟਲ ਵੀ ਬਣਾਏ ਹਨ ।  ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਅੰਦਰ ਦਿੱਲੀ ਵਾਲਾ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਤੰਤਰ ਨੂੰ ਖ਼ਤਮ ਕੀਤਾ ਜਾਵੇਗਾ ।  ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ,  ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੁਰਿੰਦਰ ਸੈਣੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ,  ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਵਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ ਆਦਿ  ਵੀ ਹਾਜ਼ਰ ਸਨ ।