ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਕੰਮ ਚੜਿਆ ਸਿਆਸੀ ਭੇਂਟ

ਵਿਰੋਧੀ ਧਿਰ ਦੇ ਕੌਂਸਲਰਾਂ ਦੇ ਕੰਮਾਂ ਬਾਰੇ  ਈ ਓ ਸਾਹਿਬ ਨੇ ਕਿਹਾ“ਨੋ ਕੁਮੈਂਟਸ”
ਜਗਰਾਂਓ, 8ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰ: 4,5,15,17 ‘ਚ ਸਟਰੀਟ ਲਾਈਟਾਂ ਜੋ ਕਿ ਪੂਰੇ ਇੱਕ ਸਾਲ ਤੋਂ ਬੰਦ ਹਨ, ਦਾ ਕੰਮ ਨਾ ਹੋਣ ਤੇ ਕੌਂਸਲਰਾਂ ਵੱਲੋਂ ਰੋਸ ਜਾਹਰ ਕੀਤਾ ਗਿਆ ਹੈ।ਇਸ ਸਬੰਧੀ ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ, ਕੌਂਸਲਰ ਦਰਸ਼ਨਾ ਦੇਵੀ ਦੇ ਲੜਕੇ ਐਡਵੋਕੇਟ ਅੰਕੁਸ਼ ਧੀਰ, ਕੌਂਸਲਰ ਅਮਰਜੀਤ ਮਾਲਵਾ ਨੇ ਦੱਸਿਆ ਕਿ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਦੇ ਸਾਡੇ ਵਾਰਡਾਂ ਵਿੱਚ ਹਨੇਰਾਂ ਛਾਇਆ ਹੋਇਆ ਹੈ।ਸਟਰੀਟ ਲਾਈਟਾਂ ਦੇ ਸਬੰਧ ਵਿੱਚ ਕਈ ਵਾਰ ਨਵੇਂ ਆਏ ਈ.ਓ ਨੂੰ ਵੀ ਮਿਲ ਚੁੱਕੇ ਹਾਂ।ਉਹਨਾਂ ਭਰੋਸਾ ਦਿਵਾਇਆ ਸੀ ਕਿ ਤੁਸੀ ਆਪਣੀਆਂ ਲਿਖਤੀ ਸ਼ਿਕਾਇਤਾਂ ਦਰਜ ਕਰਾਓ ਤੁਹਾਡੀਆਂ ਸ਼ਿਕਾਇਤਾਂ ਦਾ ਹੱਲ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਕੌਂਸਲਰਾਂ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਨੂੰ 15 ਦਿਨ ਬੀਤ ਜਾਣ ਤੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ।ਸਟਰੀਟ ਲਾਈਟਾਂ ਦੇ ਇੰਚਾਰਜ ਕਲਰਕ ਹਰੀਸ਼ ਕੁਮਾਰ ਨੂੰ ਜਦੋਂ ਲਾਈਟਾਂ ਦੀ ਮੁਰੰਮਤ ਬਾਰੇ ਕਹਿੰਦੇ ਹਾਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਈ.ਓ. ਨੂੰ ਮਿਲੋ।ਇਸ ਸਬੰਧੀ ਈ.ਓ. ਅਸ਼ੋਕ ਕੁਮਾਰ ਨਾਲ ਮੋਬਾਇਲ ਤੇ ਸੰੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਦੀਆਂ ਲਾਈਟਾਂ ਦੇ ਕੰਮ ਬਾਰੇ “ਨੋ ਕੁਮੈਂਟਸ”।