You are here

ਦਲਜੀਤ ਸਿੰਘ ਸਹੋਤਾ ਦਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਵਲੋਂ ਸਨਮਾਨ

ਲੰਡਨ,  ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਨਵ-ਨਿਯੁਕਤ ਮੈਂਬਰ ਦਲਜੀਤ ਸਿੰਘ ਸਹੋਤਾ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਗੁਰੂ ਘਰ ਵਲੋਂ ਸੋਹਣ ਸਿੰਘ ਸੁਮਰਾ ਅਤੇ ਟਰੱਸਟੀ ਡਾ: ਪੀ.ਬੀ. ਸਿੰਘ ਜੌਹਲ ਨੇ ਜੀ ਆਇਆਂ ਕਿਹਾ । ਖੇਡ ਸਕੱਤਰ ਅਤੇ ਮੇਲ ਗੇਲ ਮਲਟੀਕਲਚਰਲ ਪ੍ਰਾਜੈਕਟ ਦੇ ਚੇਅਰਮੈਨ ਪ੍ਰਭਜੋਤ ਸਿੰਘ ਮੋਹੀ ਨੇ ਕਿਹਾ ਕਿ ਸਹੋਤਾ 35 ਸਾਲ ਤੋਂ ਕੰਮ ਕਰਦੇ ਆ ਰਹੇ ਹਨ। ਅੱਜ ਜੇਕਰ ਪੰਜਾਬ ਵੱਲ ਸਾਡੀਆਂ ਮੁਸ਼ਕਲਾਂ ਨੂੰ ਕੋਈ ਹੱਲ ਕਰੋਣ ਲਈ ਸਹੀ ਢੰਗ ਨਾਲ ਲੈਕੇ ਜਾਏ ਗਾ ਉਹ ਸਹੋਤਾ ਹੀ ਹਨ ਕਿਉਂਕਿ ਉਹ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਸਹੋਤਾ ਪੰਜਾਬ ਸਰਕਾਰ ਤੱਕ ਪਰਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕਰਨਗੇ । ਇਸ ਮੌਕੇ ਸਹੋਤਾ ਨੇ ਕਿਹਾ ਕਿ ਮੈਂ ਹਮੇਸ਼ਾਂ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨਾਲ ਜੁੜਿਆ ਰਿਹਾ ਹਾਂ ਤੇ ਤੁਹਾਡੀ ਬਦੌਲਤ ਹੀ ਇੱਥੋਂ ਤੱਕ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਸੇਵਾ ਨਿਭਾਵਾਂਗਾ । ਇਸ ਮੌਕੇ ਬਲਜੀਤ ਸਿੰਘ ਮੱਲੀ, ਡਾ: ਦਲਜੀਤ ਸਿੰਘ ਫੁੱਲ, ਮਹਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਬਾਠ, ਜਸਪਾਲ ਸਿੰਘ ਸਹੋਤਾ, ਗੁਰਪਾਲ ਸਿੰਘ, ਨਰਪਾਲ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ ।