ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਅੱਜ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਉੱਤੇ ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਵਿਖੇ ਹਵਨ ਯੱਗ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ ਨੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਸ੍ਰੀ ਮਾਨ ਰਜਿੰਦਰ ਜੈਨ (ਮੈਂਬਰ ਲੋਕ ਸਭਾ ਸੁਸਾਇਟੀ) ਗੁਲਸ਼ਨ ਅਰੋੜਾ (ਚੇਅਰਮੈਨ), ਕਲਭੂਸ਼ਨ ਗੁਪਤਾ( ਸੈਕਟਰੀ ਲੋਕ ਸੇਵਾ ਸੁਸਾਇਟੀ), ਭਾਰਤ ਭੂਸ਼ਣ ਸਿੰਗਲਾ, ਐਡਵੋਕੇਟ ਗੋਇਲ ਸਾਹਿਬ, ਪ੍ਰਿੰਸੀਪਲ ਨਰੇਸ਼ ਵਰਮਾ, ਸ੍ਰੀ ਮਾਨ ਅਸ਼ਵਨੀ ਸਿੰਗਲਾ(ਐੱਲ.ਐਮ. ਸੀ. ਮੈਂਬਰ), ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ (ਖਾਲਸਾ ਸਕੂਲ) ਡਾਕਟਰ ਮਦਨ ਮਿੱਤਲ, ਸ੍ਰੀ ਮਾਨ ਅਨੁਜ ਸ਼ਰਮਾ (ਪ੍ਰਿੰਸੀਪਲ ਡੀ.ਏ.ਵੀ ਕਾਲਜ ਜਗਰਾਉਂ), ਜਗਦੇਵ ਜੈਨ (ਪ੍ਰੈਜ਼ੀਡੈਂਟ ਆਰੀਆ ਸਭਾ), ਸ੍ਰੀਮਤੀ ਗੀਤਿਕਾ ਬੱਬਰ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਹੋਏ। ਹਵਨ ਦਾ ਸ਼ੁੱਭ ਆਰੰਭ ਮੰਤਰਾਂ ਦੇ ਉਚਾਰਨ ਅਤੇ ਪਵਿੱਤਰ ਧੁਨੀਆਂ ਨਾਲ ਹੋਇਆ। ਮਾਤਾ ਸਰਸਵਤੀ ਜੀ ਦੀ ਪੂਜਾ ਬੰਦਨਾ ਨਾਲ ਇਸ ਹਵਨ ਦਾ ਸਮਾਪਨ ਹੋਇਆ ।ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬਿ੍ਜ ਮੋਹਨ ਬੱਬਰ ਜੀ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਤਾ ਸਰਸਵਤੀ ਜੀ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਤੇ ਮਾਤਾ ਜੀ ਦਾ ਆਸ਼ੀਰਵਾਦ ਅਤੇ ਮਿਹਰਾਂ ਦੀ ਬਖਸ਼ਿਸ਼ ਬਣੀ ਰਹੇ। ਸਕੂਲ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਜਿਹੇ ਕਾਰਜ ਤੇ ਖ਼ੁਸ਼ੀ ਦਾ ਅਨੁਭਵ ਕੀਤਾ