ਪਿੰਡ ਸਦਰਪੁਰਾ ਵਿਖੇ ਇਆਲੀ ਦੇ ਹੱਕ ’ਚ ਹੋਈ ਚੋਣ ਮੀਟਿੰਗ ਨੇ ਧਾਰਿਆ ਜਲਸੇ ਦਾ ਰੂਪ

ਹਲਕਾ ਦਾਖਾ ਦੇ ਜੂਝਾਰੂ ਲੋਕ ਧੱਕੇਸ਼ਾਹੀਆਂ ਦਾ ਸਬਕ ਸਿਖਾਉਣਗੇ-ਇਆਲੀ
ਸਿੱਧਵਾਂ ਬੇਟ, 4 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਚੋਣ ਪ੍ਰਚਾਰ ਨੂੰ ਦਿਨ-ਬ-ਦਿਨ ਲੋਕ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਬੇਟ ਇਲਾਕੇ ਦੇ ਅਹਿਮ ਪਿੰਡ ਸਦਰਪੁਰਾ ਵਿਖੇ ਕੀਤੀ ਚੋਣ ਮੀਟਿੰਗ ਦੌਰਾਨ ਪਿੰਡਵਾਸੀ ਦੀ ਭਾਰੀ ਬਰਸਾਤ ਦੇ ਬਾਵਜੂਦ ਭਰਵੀਂ ਸ਼ਮੂਲੀਅਤ ਸਦਕਾ ਚੋਣ ਮੀਟਿੰਗ ਨੇ ਜਲਸੇ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਪੰਜ ਸਾਲਾਂ ਵਿਚ ਭੋਰਾ ਵੀ ਵਿਕਾਸ ਨਾ ਕਰਵਾ ਕੇ ਮੌਜੂਦਾ ਕਾਂਗਰਸ ਸਰਕਾਰ ਸੂਬੇ ਦੇ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਸੂਬੇ ਦਾ ਵਿਕਾਸ ਕਰਵਾਉਣ ਦੀ ਬਜਾਏ ਵਿਕਾਸ ਕਾਰਜਾਂ ’ਚ ਖੜੋਤ ਲਿਆ ਦਿੱਤੀ, ਉਥੇ ਹੀ ਅਕਾਲੀ-ਭਾਜਪਾ ਸਰਕਾਰ ਸਮੇਂ ਚਲਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਨਾਲ ਥੋਕ ਦੇ ਭਾਅ ਵਾਅਦੇ ਕੀਤੇ ਸਨ ਪ੍ਰੰਤੂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਕਾਂਗਰਸ ਸਰਕਾਰ ਵਾਅਦਿਆਂ ਤੋਂ ਭਗੌੜੀ ਸਰਕਾਰ ਬਣ ਗਈ ਹੈ, ਬਲਕਿ ਮੁੱਖ ਮੰਤਰੀ ਬਦਲ ਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਨਿਕੰਮੇਪਣ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਵੀ ਪਿਛੇ ਛੱਡ ਦਿੱਤਾ ਅਤੇ ਉਹ ਸਿਰਫ ਐਲਾਨਜੀਤ ਮੁੱਖ ਮੰਤਰੀ ਹੀ ਸਾਬਤ ਹੋਇਆ। ਉਨ੍ਹਾਂ ਆਖਿਆ ਕਿ ਸੱਤਾ ਦੇ ਨਸ਼ੇ ’ਚ ਮਦਹੋਸ਼ ਹੋਈ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ’ਤੇ ਜੁਲਮ ਕਰਨਾ ਮੁੱਢ ਕਦੀਮ ਤੋਂ ਆਦਤ ਹੈ ਪ੍ਰੰਤੂ ਜ਼ਿਮਨੀ ਚੋਣ ਵਿਚ ਆਏ ਹਲਕਾ ਦਾਖਾ ਦੇ ਇੰਚਾਰਜ ਨੇ ਜਿਆਦਤੀਆਂ ਤੇ ਧੱਕੇਸ਼ਾਹੀਆਂ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਸ ਦੌਰਾਨ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਤੋਂ ਇਲਾਵਾਂ ਹਲਕੇ ਦੇ ਲੋਕਾਂ ਨਾਲ ਕਾਫੀ ਧੱਕੇਸ਼ਾਹੀਆਂ ਕੀਤੀਆਂ ਪ੍ਰੰਤੂ ਹਲਕਾ ਦਾਖਾ ਦੇ ਜੂਝਾਰੂ ਲੋਕ ਧੱਕੇਸ਼ਾਹੀਆਂ ਦਾ ਇਨ੍ਹਾਂ ਚੋਣਾਂ ਵਿਚ ਸਬਕ ਸਿਖਾਉਣਗੇ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ, ਡਾ. ਬਲਵੀਰ ਸਿੰਘ ਨਿੱਕੂ, ਐੱਨ.ਆਰ.ਆਈ. ਕੁਲਵੰਤ ਸਿੰਘ ਤੂਰ ਅਤੇ ਜਗਜੀਤ ਸਿੰਘ ਸਿੱਧੂ ਨੇ ਵਿਧਾਇਕ ਇਆਲੀ ਵੱਲੋਂ ਵਿਰੋਧੀ ਧਿਰ ਵਿਚ ਹੁੰਦੇ ਹੋਏ ਹਲਕੇ ਦੇ ਲੋਕਾਂ ਦੀ ਬਾਂਹ ਫੜ੍ਹਨ ਤੋਂ ਪ੍ਰਭਾਵਿਤ ਹੋ ਕੇ ਸਮਰਥਨ ਦੇਣ ਦਾ ਐਲਾਨ ਕੀਤਾ, ਉਥੇ ਹੀ ਇਸ ਭਰਵੇਂ ਜਲਸੇ ਦੌਰਾਨ ਹਾਜ਼ਰ ਸਮੂਹ ਪਿੰਡਵਾਸੀਆਂ ਨੇ ਹੱਥ ਖੜ੍ਹੇ ਕਰਕੇ ਮਨਪ੍ਰੀਤ ਸਿੰਘ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਅਹਿਦ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਬਿੰਦਾ ਭੁਮਾਲ, ਗੁਰਮੀਤ ਸਿੰਘ ਹਾਂਸ, ਬਲਜੀਤ ਸਿੰਘ ਸਿੱਧਵਾਂ ਬੇਟ, ਵਰਦੀਪ ਸਿੰਘ ਦੀਪਾ, ਹਰਿੰਦਰ ਸਿੰਘ ਕਾਕਾ, ਪ੍ਰਦੀਪ ਸਿੰਘ ਦੀਪਾ, ਜਗਦੀਪ ਸਿੰਘ ਸਦਰਪੁਰਾ, ਗੁਲਵੰਤ ਸਿੰਘ, ਜਰਨੈਲ ਸਿੰਘ, ਸੁਰਜੀਤ ਸੰਘ, ਹਰਭਜਨ ਸਿੰਘ ਗਰੇਵਾਲ, ਜਗਜੀਵਨ ਸਿੰਘ, ਸ਼ੇਰ ਸਿੰਘ ਨੰਬਰਦਾਰ, ਅਮਨਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਪੰਚ, ਹਰਵਿੰਦਰ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਸਾਬਕਾ ਸਰਪੰਚ, ਲਾਲ ਸਿੰਘ ਆਦਿ ਹਜਾਰ ਸਨ। 
ਫੋਟੋ ਕੈਪਸ਼ਨ— ਪਿੰਡ ਸਦਰਪੁਰਾ ਵਿਖੇ ਚੋਣ ਮੀਟਿੰਗ ਦੌਰਾਨ ਮਨਪ੍ਰੀਤ ਸਿੰਘ ਇਆਲੀ ਨਾਲ ਖੜ੍ਹੇ ਪਿੰਡਵਾਸੀ