ਦੌਲੇਵਾਲਾ ਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਨਿੱਘੀ ਯਾਦ ਅੱਜ ਵੀ ਉਸੇ ਤਰ੍ਹਾਂ ਕਾਇਮ

ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਜਨਮ ਦਿਹਾਡ਼ੇ ਤੇ ਪਹੁੰਚੀਆਂ ਸੰਗਤਾਂ ਨੂੰ ਮੁੱਖ ਸੇਵਾਦਾਰ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਵੱਲੋਂ ਜੀ ਆਇਆਂ ਨੂੰ

ਮੋਗਾ(ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖ ਦੌਲਤ)ਅੱਜ 30 ਜਨਵਰੀ ਧੰਨ ਧੰਨ ਇੱਕ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਜਨਮ ਦਿਹਾੜੇ ਤੇ ਉਥੋਂ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ,ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਜਨਮ ਪਿਤਾ ਸ੍ਰੀ ਪਾਲਾ ਰਾਮ ਜੀ ਘਰ ਮਾਤਾ ਦਿਆਲ ਕੌਰ ਜੀ ਦੀ ਕੁੱਖੋਂ 30 ਜਨਵਰੀ 1915, ਨੂੰ ਪਿੰਡ ਰੰਗੀਲਪੁਰ  ਜ਼ਿਲ੍ਹਾ  ਲਾਹੌਰ  (ਪਾਕਿਸਤਾਨ)ਵਿੱਚ ਹੋਇਆ।ਛੋਟੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਦੇ ਚਲਾਣਾ ਕਰ ਜਾਣ ਤੇ ਮਾਤਾ ਦਿਆਲ ਕੌਰ ਜੀ ਪਰਿਵਾਰ ਸਮੇਤ ਆਪ ਜੀ ਦੇ ਨਾਨਕੇ ਪਿੰਡ ਕਾਲੇਕੇ (ਪਾਕਿਸਤਾਨ) ਲੈ ਕੇ ਆ ਗਏ।ਘਰ ਦੀ ਰੋਜ਼ੀ ਕਮਾਉਣ ਵਾਸਤੇ ਬਾਬਾ ਜੀ ਨੂੰ ਦੁਕਾਨ ਪਾ ਦਿੱਤੀ। ਪਰ ਆਪ ਜੀ ਦਾ ਮਨ ਦੁਨਿਆਵੀ ਕੰਮਾਂ ਕਾਰਾਂ ਵਿੱਚ ਨਾ ਲੱਗਾ।ਛੋਟੀ ਉਮਰ ਤੋਂ ਹੀ ਆਪ ਜੀ ਦਾ ਧਿਆਨ  ਭਗਤੀ ਵਿੱਚ ਰਹਿੰਦਾ ਸੀ।ਸੋ ਆਪ ਜੀ ਦਾ ਮਨ ਹਮੇਸ਼ਾ ਪ੍ਰਭੂ ਭਗਤੀ ਵੱਲ ਰਹਿਣ ਕਰਕੇ,ਦੁਕਾਨਦਾਰੀ ਘਾਟੇ ਵਾਲੀ ਬਣਗੀ।ਮਾਤਾ ਜੀ ਕਿਹਾ ਤੂੰ ਤਾਂ ਘਾਟਾ ਹੀ ਪਾਉਂਦਾ ਹੈ।ਦੁਕਾਨ ਬੰਦ ਕਰਵਾ ਦਿੱਤੀ ਤੇ ਕਿਹਾ,ਜਾਹ ਤੂੰ ਆਪਣਾ ਹੋਰ ਕੰਮ ਕਰ ਲੈ।ਮਾਤਾ ਜੀ ਦੇ ਕਹਿਣ ਤੇ ਆਪ ਜੀ ਨੇ ਘਰ ਛੱਡ ਦਿੱਤਾ।ਆਪ ਜੀ ਦਾ ਮਨ ਦੁਨਿਆਵੀ ਕੰਮਾਂ ਤੋਂ ਉਚਾਟ ਹੋ ਗਿਆ ਅਤੇ ਆਪ ਪ੍ਰਭੂ ਭਗਤੀ ਕਰਨ ਤੁਰ ਪਏ, ਆਪ ਜੀ ਜਿੱਥੇ ਜਿੱਥੇ ਗਏ ਕੱਖਾਂ ਦੀ ਝੁੱਗੀ ਪਾ ਕੇ ਰਹੇ।ਇਸ ਲਈ ਆਪ ਜੀ ਦੇ ਨਾਮ ਨਾਲ ਝੁੱਗੀ ਵਾਲਾ ਜੁੜ ਗਿਆ।ਆਪ ਜੀ ਨੇ ਬਹੁਤਾ ਸਮਾਂ ਚੱਕ ਨੰ:15 ਪਾਕਿਸਤਾਨ ਵਿੱਚ ਹੀ ਗੁਜ਼ਾਰਿਆ ਅਤੇ ਸੱਚੇ ਗੁਰੂ ਦੀ ਭਾਲ ਵਿੱਚ ਤੁਰ ਪਏ,ਆਪ ਜੀ ਦੀ ਭਗਤੀ ਨੂੰ ਫਲ ਲੱਗਿਆ।ਆਪ ਜੀ ਨੇ ਗੁਰੂ ਰਾਮ ਲਾਲ ਤੰਬੂ ਵਾਲੇ ਜੀ ਨੂੰ (ਫ਼ਿਰੋਜ਼ਪੁਰ) ਗੁਰੂ ਧਾਰਨ ਕੀਤਾ,ਆਪ ਜੀ ਸੰਗਤਾਂ ਨਾਲ ਪਾਕਿਸਤਾਨ ਵਿਚੋਂ ਪਿੰਡ ਬਿਹਾਰੀਪੁਰ ਆ ਗਏ।ਫਿਰ ਕੱਖਾਂ ਦੀ ਝੁੱਗੀ ਪਾ ਕੇ ਭਾਰੀ ਤਪੱਸਿਆ ਕਰਨ ਲੱਗ ਪਏ,ਆਪ ਜੀ ਦੀ ਤਪੱਸਿਆ ਸੁਣ ਕੇ ਸੰਗਤਾਂ ਵੱਡੀ ਗਿਣਤੀ ਵਿਚ ਜੁੜਨ ਲੱਗੀਆਂ।ਜਿੱਥੇ ਵੀ ਸੰਗਤ ਯਾਦ ਕਰਦੀ ਆਪ ਜੀ ਉੱਥੇ ਹੀ ਪਹੁੰਚ ਜਾਂਦੇ।ਆਪ ਜੀ ਦੀ ਯਾਦ ਵਿੱਚ ਪਿੰਡ ਬਿਹਾਰੀਪੁਰ ਮਰੋੜੀ,ਸੌਂਕੜਾ,ਤੋਤੀ,ਮਰਾਡ਼ ਕਲਾਂ,ਸੈਦਾ ਖੇੜੀ (ਤਹਿ ਰਾਜਪੁਰਾ)ਆਦਿ ਵਿੱਚ ਸਕੂਲ ਅਤੇ ਗੁਰਦੁਆਰੇ ਬਣਾਏ ਗਏ।ਇਸ ਉਪਰੰਤ ਧੰਨ ਧੰਨ 108ਬ੍ਰਹਮਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਪਿੰਡ ਦੌਲੇਵਾਲਾ ਮਾਇਰ ਵਿੱਚ ਕੱਖਾਂ ਦੀ ਝੁੱਗੀ ਪਾ ਕੇ 28 ਸਾਲ ਮਹਾਨ ਤਪੱਸਿਆ ਕੀਤੀ ਅਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ,ਕਿਰਤ ਕਰਨਾ ਵੰਡ ਛਕਣਾ ਅਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ,20 ਮੱਘਰ 4 ਦਸੰਬਰ1974 ਨੂੰ ਸਵੇਰੇ 6 ਵੱਜ ਕੇ 32 ਮਿੰਟ ਤੇ ਜੋਤੀ ਜੋਤ ਸਮਾ ਗਏ।ਦੌਲੇਵਾਲਾ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਉਨ੍ਹਾਂ ਦੀ ਨਿੱਘੀ ਯਾਦ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।ਸੰਗਤਾਂ ਸੱਚੇ ਮਨ ਨਾਲ ਬਾਬਾ ਜੀ ਦੀ ਝੁੱਗੀ ਤੇ ਜੋ ਵੀ ਸੁੱਖ ਜਾਂ ਮਨੋਕਾਮਨਾ ਸੁੱਖ ਲਵੇ ਧੰਨ ਧੰਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਕ੍ਰਿਪਾ ਨਾਲ ਪੂਰੀ ਹੁੰਦੀ ਹੈ।