ਥਾਣੇ ਅੱਗੇ ਸੰਭਾਵੀ ਪੱਕਾ ਮੋਰਚਾ ਭਰੋਸੇ ਮਗਰੋਂ ਮੁਲਤਵੀ

26 ਜਨਵਰੀ ਕਤਲਤੰਤਰ ਦਿਵਸ ਵਜੋਂ ਮਨਾਉਂਦਿਆਂ ਰੋਸ ਮਾਰਚ ਕੀਤਾ
ਜਗਰਾਉਂ 26 ਜਨਵਰੀ (ਜਸਮੇਲ ਗ਼ਾਲਿਬ /ਮੋਹਿਤ ਗੋਇਲ) ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕੁਲਵੰਤ ਕੌਰ ਰਸੂਲਪੁਰ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣਾ ਜਗਰਾਉਂ ਅੱਗੇ ਲੱਗਣ ਵਾਲਾ ਸੰਭਾਵੀ ਪੱਕਾ ਮੋਰਚਾ ਪ੍ਰਸਾਸ਼ਨ ਦੇ ਭਰੋਸੇ ਮਗਰੋਂ ਮੁਲ਼ਤਵੀ ਕਰ ਦਿੱਤਾ ਹੈ ਪਰ ਜਮਹੂਰੀ ਜੱਥੇਬੰਦੀਆਂ ਨੇ ਪਹਿਲਾਂ ਪਾਰਕ ਵਿੱਚ ਇਕੱਠੇ ਹੋ ਕੇ ਰੈਲ਼ੀ ਕਰਕੇ 26 ਜਨਵਰੀ ਨੂੰ ਕਤਲ਼ਤੰਤਰ ਦਿਵਸ ਵਜੋਂ ਮਨਾਇਆ ਫਿਰ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਇਸ ਸਮੇਂ ਹਾਜ਼ਰ ਸੈਂਕੜੇ ਜਮਹੂਰੀ ਲੋਕਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਸੰਭਾਵੀ ਪੱਕੇ ਧਰਨੇ ਦੇ ਮੱਦੇਨਜ਼ਰ ਸਥਾਨਕ ਐਸਪੀ ਡੀ ਨੇ ਕੱਲ ਜਥੇਬੰਦਕ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਗੁਰਿੰਦਰ ਬੱਲ ਸਮੇਤ ਬਾਕੀ ਦੋਸ਼ੀਆਂ ਨੂੰ ਦੀ ਗ੍ਰਿਫਤਾਰੀ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਅਤੇ ਉਨਾਂ ਸਮਾਂ ਸੰਘਰਸ਼ ਮੁਲਤਵੀ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਪੁਲਿਸ ਪ੍ਰਸਾਸ਼ਨ ਨੇ ਇਹ ਵਾਅਦਾ ਕੀਤਾ ਕਿ ਦੋਸ਼ੀਆਂ ਖਿਲਾਫ ਦਰਜ ਮੁਕੱਦਮਾ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂਡੇ ਭਰੋਸਾ ਮਗਰੋਂ ਜਥੇਬੰਦੀਆਂ ਨੇ ਸੰਭਾਵੀ ਪੱਕਾ ਮੋਰਚਾ ਇੱਕ ਮਹੀਨੇ ਲਈ ਮੁਲਤਵੀ ਕਰਦਿਆਂ ਅੱਜ 26 ਜਨਵਰੀ ਨੂੰ ਕਤਲਤੰਤਰ ਦਿਵਸ ਦੇ ਤੌਰ 'ਤੇ ਮਨਾਉਂਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖਦਸ਼ਾ ਸੀ ਕਿ ਪੁਲਿਸ ਗ੍ਰਿਫਤਾਰੀ ਵਿੱਚ ਦੇਰੀ ਕਰਕੇ ਮੁਕੱਦਮਾ ਰੱਦ ਕਰਨ ਦੀ ਤਾਕ ਵਿੱਚ ਹੈ ਪਰ ਐਸਪੀ ਡੀ ਨੇ ਇਹ ਭਰੋਸਾ ਦਿੱਤਾ ਹੈ ਕਿ ਮੁਕੱਦਮਾ ਕਿਸੇ ਵਿੱਚ ਹਾਲਤ ਵਿੱਚ ਰੱਦ ਨਹੀਂ ਹੋਵੇਗਾ। ਇਸ ਸਮੇਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਬੀਕੇਯੂ ਡਕੌੱਦਾ ਦੇ ਪ੍ਰਧਾਨ ਰਾਮ ਸ਼ਰਨ, ਇੰਟਰਨੈਸ਼ਨਲ ਪੰਥਕ ਦਲ਼ ਕਿਸਾਨ ਬਚਾਓ ਮੋਰਚੇ ਦੇ ਆਗੂ ਸਰਪੰਚ ਹਰਚੰਦ ਸਿੰਘ ਚਕਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਗਦਰੀ ਬਾਬੇ ਕਮੇਟੀ ਦੇ ਆਗੂ ਜਸਦੇਵ ਲਲਤੋਂ ਵੀ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਦੀ ਨਜ਼ਾਇਜ਼ ਹਿਰਾਸਤ ਦੇ ਦਸਤਾਵੇਜ਼ੀ ਸਬੂਤ ਮਿਸਲ਼ 'ਤੇ ਮੌਜੂਦ ਹਨ ਜੋ ਗ੍ਰਿਫਤਾਰੀ ਲਈ ਕਾਫੀ ਹਨ ਫਿਰ ਵੀ ਜੇਕਰ ਪੁਲਿਸ ਅਧਿਕਾਰੀਆਂ ਨੇ ਵਾਅਦਾ ਖਿਲਾਫ਼ੀ ਕੀਤੀ ਤਾਂ ਪ੍ਰਸ਼ਾਸ਼ਨ ਨੂੰ ਤਿੱਖੇ ਲੋਕ ਰੋਹ ਦ‍ਾ ਸਾਹਮਣਾ ਕਰਨਾ ਪਵੇਗਾ। ਇਸ ਰੋਸ ਧਰਨੇ ਵਿੱਚ ਹਲ਼ਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜੱਥੇਦਾਰ ਦਲੀਪ ਸਿੰਘ ਚਕਰ, ਡੀ.ਟੀ.ਅੈਫ.ਆਗੂ ਮਲਕੀਅਤ ਜੰਡੀ, ਬਹੁਜਨ ਸਮਾਜ ਪਾਰਟੀ ਦੇ ਬਲਾਕ ਪ੍ਰਧਾਨ ਗੁਰਬਚਨ ਮਾਨ ਤੇ ਸਾਧੂ ਸਿੰਘ ਤੱਪੜ, ਬੂਟਾ ਸਿੰਘ ਮਲਕ, ਹਰੀ ਸਿੰਘ ਸਿਵੀਆ, ਇੰਦਰਜੀਤ ਧਾਲੀਵਾਲ, ਦਰਸ਼ਨ ਗਾਲਿਬ, ਬਲਵਿੰਦਰ ਪੋਨਾ, ਧਰਮ ਸਿੰਘ ਸੂਜਾਪੁਰ, ਏਟਕ ਆਗੂ ਜਗਦੀਸ਼ ਕਾਉਂਕੇ, ਮਜ਼ਦੂਰ ਆਗੂ ਸੋਨੀ ਸਿੱਧਵਾਂ, ਆਰਟਿਸਟ ਗੁਰਦੀਪ ਸਿੰਘ, ਗੁਰਚਰਨ ਸਿੰਘ ਸਮੇਤ ਨਿਹੰਗ ਸਿੰਘ ਬਾਬਾ ਚੜਤ ਸਿੰਘ, ਮਨਜੀਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਬਲ਼ਜੀਤ ਕੌਰ ਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ-ਭੈਣਾਂ ਤੇ ਕਿਸਾਨ-ਮਜ਼ਦੂਰ ਲੋਕ ਹਾਜ਼ਰ ਸਨ।