ਲੋਕ ਸੇਵਾ ਸੁਸਾਇਟੀ ਵੱਲੋਂ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਨੂੰ 20 ਕੁਰਸੀਆਂ ਦਿੱਤੀਆਂ

ਜਗਰਾਓਂ 26 ਨਵੰਬਰ (ਅਮਿਤ ਖੰਨਾ)  ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਨੂੰ 20 ਕੁਰਸੀਆਂ ਦਿੱਤੀਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕਾਂ ਅਤੇ ਸਕੂਲ ਆਏ ਮਾਪਿਆਂ ਨੂੰ ਬੈਠਣ ਲਈ ਕੁਰਸੀਆਂ ਦੀ ਜ਼ਰੂਰਤ ਸੀ ਜਿਸ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਸਕੂਲ ਨੂੰ 20 ਕੁਰਸੀਆਂ, ਕੰਪਿਊਟਰ ਰੂਮ ਲਈ ਇੱਕ ਯੂ ਪੀ ਐੱਸ, ਇੱਕ ਬੈਟਰੀ ਅਤੇ ਫ਼ਰਨੀਚਰ ਦਾ ਸਾਮਾਨ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਪਹਿਲਾਂ ਵੀ ਕਈ ਵਾਰ ਸਕੂਲ ਨੂੰ ਲੋੜੀਂਦਾ ਸਾਮਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕਮਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਰੇਣੂ ਸ਼ਰਮਾ, ਪਰਮਜੀਤ ਉੱਪਲ, ਮਨਜੀਤ ਕੋਰ, ਮਨੀਸ਼ਾ, ਗਗਨਦੀਪ ਕੌਰ, ਪੂਜਾ, ਸੁਖਪ੍ਰੀਤ ਕੌਰ, ਕਮਲਦੀਪ ਮੋਰੀਆ, ਕੰਚਨ ਗੁਪਤਾ ਸਮੇਤ ਸਕੂਲ ਅਧਿਆਪਕ ਹਾਜ਼ਰ ਸਨ।