ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੁਆਰਾ ਆਯੋਜਿਤ ਮੋਗਾ ਸੰਕੁਲ ਦੇ ਸਮਰਪਣ ਸੰਬੰਧਿਤ ਬੈਠਕ ਹੋਈ ਸੰਪੂਰਨ

ਜਗਰਾਓਂ 21 ਨਵੰਬਰ (ਅਮਿਤ ਖੰਨਾ) ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੁਆਰਾ ਆਯੋਜਿਤ ਮੋਗਾ ਸੰਕੁਲ ਦੇ ਸਮਰਪਣ ਸੰਬੰਧਿਤ ਬੈਠਕ ਸੰਪੂਰਨ ਹੋਈ। ਬੈਠਕ ਦੀ ਸ਼ੁਰੁਆਤ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿਿਦਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਦੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਗਾਇਤ੍ਰੀ ਮੰਤਰ ਦੁਆਰਾ ਕੀਤੀ। ਉਪਰੰਤ ਪ੍ਰਾਂਤ ਪ੍ਰਮੁੱਖ ਸ੍ਰੀ ਭਾਨੂੰ ਪ੍ਰਤਾਪ ਜੀ ਨੇ ਸਮਰਪਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਰਪਣ ਦਾ ਭਾਵ ਹਰ ਮਨੁੱਖ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ। ਫਿਰ ਜਮਾਤ 10ਵੀਂ ਦੀ ਵਿਿਦਆਰਥਣ ਜੈਸਮੀਨ ਨੇ ਸਮਰਪਣ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਮਰਪਨ ਪ੍ਰਤੀ ਸਾਡੇ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਜਦੋਂ ਮੇਰੇ ਮਨ ਵਿੱਚ ਸਮਰਪਣ ਪ੍ਰਤੀ ਸਪੱਸ਼ਟੀਕਰਨ ਹੋ ਗਿਆ ਤਾਂ ਮੈਂ ਆਪਣੇ ਰਿਸ਼ਤੇਦਾਰਾਂ, ਦੋਸਤ ਸਹੇਲੀਆਂ, ਆਂਢ-ਗੁਆਂਢ ਗਈ ਤੇ ਸਮਰਪਣ ਪ੍ਰਤੀ ਜਾਣਕਾਰੀ ਦੇ ਕੇ ਰਾਸ਼ੀ ਇਕੱਠੀ ਕੀਤੀ। ਜਦੋਂ ਅਸੀ ਕਿੰਨੇ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਹਾਂ ਤਾਂ ਉਸ ਵਿੱਚ ਸਾਨੂੰ ਜੋ ਖੁਸ਼ੀ ਮਿਲਦੀ ਹੈ ਉਸਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ।ਫਿਰ ਮਾਨਯੋਗ ਸ੍ਰੀ ਰਾਜਿੰਦਰ ਕੁਮਾਰ ਜੀ ਨੇ ਵੱਖ-ਵੱਖ ਉਦਾਹਰਨਾਂ ਦੇ ਕੇ ਸਮਰਪਣ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੁਦਰਤ ਵੱਲੋਂ ਸਾਨੂੰ ਸਾਰੀਆਂ ਨਿਆਮਤਾਂ ਮਿਲੀਆਂ ਹੋਈਆਂ ਹਨ ਉਸੇ ਤਰ੍ਹਾਂ ਹੀ ਸਾਨੂੰ ਵੀ ਇਸ ਪ੍ਰਤੀ ਆਪਣੇ ਫਰਜ਼ ਪੂਰੇ ਕਰਨੇ ਚਾਹੀਦੇ ਹਨ। ਸਾਨੂੰ ਵੀ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣਾ ਚਾਹੀਦਾ ਹੈ ਉਸ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਦੁਆਵਾਂ ਵੀ ਮਿਲਦੀਆਂ ਹਨ। ਇਸ ਲਈ ਹਰ ਇਨਸਾਨ ਵਿਚ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ।ਬੈਠਕ ਵਿਚ ਉੱਤਰ ਖੇਤਰ ਦੇ ਪ੍ਰਚਾਰ-ਪ੍ਰਸਾਰ ਪ੍ਰਮੁੱਖ ਸ੍ਰੀ ਰਾਜਿੰਦਰ ਕੁਮਾਰ ਜੀ, ਲੁਧਿਆਣਾ ਵਿਭਾਗ ਦੇ ਵਿਭਾਗ ਪਾਲਕ ਸ੍ਰੀ ਨਵਦੀਪ ਸ਼ੇਖਰ ਜੀ, ਮੋਗਾ ਸੰਕੁਲ ਦੇ 7 ਵਿੱਦਿਆ ਮੰਦਿਰਾਂ ਦੇ ਪ੍ਰਿੰਸੀਪਲ, ਅਧਿਆਪਕ, ਛਾਤਰ, ਪੂਰਵ ਛਾਤਰ ਸ਼ਾਮਲ ਸਨ।ਵਿਭਾਗ ਸਚਿਵ ਸ੍ਰੀ ਬੁਧੀਆ ਰਾਮ ਜੀ ਨੇ ਬੈਠਕ ਵਿਚ ਹਾਜ਼ਰ ਸਭ ਦਾ ਧੰਨਵਾਦ ਕੀਤਾ।ਅੰਤ ਵਿੱਚ ਮੋਗਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਗੋਇਲ ਜੀ ਨੇ ਸੁਖ਼ਨਾ ਮੰਤਰ ਨਾਲ ਬੈਠਕ ਦੇ ਪਹਿਲੇ ਸਤਰ ਦਾ ਸਮਾਪਨ ਕੀਤਾ।ਦੂਜੇ ਸਤਰ ਵਿੱਚ, ਸ਼੍ਰੀ ਸਤਪਾਲ ਅਰੋੜਾ ਨੇ ਸਮਰਪਣ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਪਣੇ ਮਨ ਨੂੰ ਸਮਰਪਣ ਕਰਨਾ, ਆਪਣੀਆਂ ਇੱਛਾਵਾਂ ਨੂੰ ਤਿਆਗਣਾ ਹੀ ਸਮਰਪਣ ਹੈ। ਸ਼੍ਰੀ ਨਵਦੀਪ ਸ਼ੇਖਰ ਜੀ ਨੇ ਸਮਰਪਣ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਲਈ ਸਮਰਪਣ ਕਰਨਾ ਤੇ ਇੱਕ ਵਿਅਕਤੀ ਨੂੰ ਆਤਮ-ਨਿਰਭਰ ਬਣਾਉਣਾ ਹੀ ਸੱਚ ਵਿੱਚ ਸਮਰਪਣ ਹੁੰਦਾ ਹੈ।ਬੈਠਕ ਵਿੱਚ ਦੀਦੀ ਮੀਨੂੰ ਜੀ ਨੇ ਸਮਰਪਣ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸਮਰਪਣ ਲਈ ਦੀਦਿਆਂ ਦੀਆਂ ਟੋਲੀਆਂ ਬਣਾ ਕੇ ਪ੍ਰਬੰਧ ਸਮਿਤੀ ਦੇ ਘਰ ਅਤੇ ਸਥਾਨਕ ਮਾਨਯੋਗ ਮੈਂਬਰਾਂ ਦੇ ਘਰ ਜਾਂਦੇ ਹਨ, ਜੋ ਕਿ ਇੱਕ ਵਧੀਆ ਉਪਰਾਲਾ ਹੈ। ਸਾਡੇ ਸਕੂਲ ਦੇ ਸੰਰਖਿਅਕ ਸ਼੍ਰੀ ਬਲਰਾਜ ਕ੍ਰਿਸ਼ਨ ਗੁਪਤਾ ਜੀ ਜੋ US1 ਨਿਵਾਸੀ ਹਨ ਤਾਂ ਉਹ ਵੀ ਹਰ ਸਾਲ ਸਲਾਨਾ ਸਮਰਪਣ 31000/- ਭੇਜ ਰਹੇ ਹਨ ਜੋ ਕਿ ਬਹੁਤ ਹੀ ਕਾਬਿਲ ਏ ਤਾਰੀਫ਼ ਉਪਰਾਲਾ ਹੈ।ਦੀਦੀ ਸ਼ਿਫਾਲੀ ਨੇ ਸਮਰਪਣ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਅਸੀਂ ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰੇਗੰਢ ਮੌਕੇ ਤੇ ਕੁਝ ਯੋਗਦਾਨ ਸਮਰਪਣ ਵਜੋਂ ਜ਼ਰੂਰ ਦੇਵਾਂਗੇ, ਤਾਂ ਜੋ ਜਰੂਰਤਮੰਦ ਬੱਚਿਆਂ ਦੀ ਸਹਾਇਤਾ ਕੀਤੀ ਜਾਵੇ।ਅੰਤ ਵਿੱਚ ਮੋਗਾ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਗੋਇਲ ਜੀ ਨੇ ਸੁਖ਼ਨਾ ਮੰਤਰ ਨਾਲ ਇਸ ਸਤਰ ਦਾ ਸਮਾਪਨ ਕੀਤਾ।