ਪੁਲਿਸ ਜ਼ਿਲ੍ਹਾ ਲੁੁਧਿਆਣਾ ਦਿਹਾਤੀ ਵੱਲੋਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ

ਜਗਰਾਓਂ 21 ਨਵੰਬਰ (ਅਮਿਤ ਖੰਨਾ) ਪੁਲਿਸ ਜ਼ਿਲ੍ਹਾ ਲੁੁਧਿਆਣਾ ਦਿਹਾਤੀ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁੁਹਿੰਮ ਤਹਿਤ ਪੁੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਥਾਣੇਦਾਰ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਲੰਡੇ ਫਾਟਕ ਜਗਰਾਓਂ ਗਸ਼ਤ 'ਤੇ ਸਨ। ਇਸ ਮੌਕੇ ਫਾਟਕ ਨੇੜੇ ਦਾਣਾ ਮੰਡੀ 'ਚ ਚੈਕਿੰਗ ਦੌਰਾਨ ਮਨਜਿੰਦਰ ਸਿੰਘ ਵਾਸੀ ਕਾਉਂਕੇ ਨੂੰ 15 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਥਾਣਾ ਸਦਰ ਜਗਰਾਓਂ 'ਚ ਮੁਕੱਦਮਾ ਦਰਜ ਕਰ ਲਿਆ ਗਿਆ