ਗਇਕ ਪਾਲੀ ਦੇਤਵਾਲੀਆ ਨੇ ਲੋਕ ਗੀਤ ਨਾਲ ਦਰਸਕਾਂ ਦੀ ਅੱਖਾਂ ਚੋ ਨਿਕਲੇ ਹੰਝੂ
ਮਹਿਲ ਕਲਾਂ /ਬਰਨਾਲਾ 17 ਜਨਵਰੀ ( ਗੁਰਸੇਵਕ ਸਿੰਘ ਸੋਹੀ ) ਕਸਬਾ ਮਹਿਲ ਕਲਾਂ ਵਿਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ ਤੀਜੀ ਲੋਹੜੀ ਮਨਾਈ ਗਈ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਧੀਆਂ ਨੂੰ ਲੋਹੜੀ ਦੇ ਰੂਪ ਵਿੱਚ ਪਿਆਰ ਤੇ ਵਧਾਈ ਦਿੱਤੀ ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੇ ਡੀ ਐੱਸ ਪੀ ਮਹਿਲ ਕਲਾਂ ਨੇ ਵੀ ਧੀਆਂ ਨੂੰ ਪਿਆਰ ਸਤਿਕਾਰ ਦਿੱਤਾ । ਉਨ੍ਹਾਂ ਕਿਹਾ ਕਿ ਸਾਨੂੰ ਪੁਤਰਾਂ ਦੇ ਪਿਆਰ ਵਿੱਚ ਧੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਧੀਆਂ ਪੁੱਤਰਾਂ ਤੋਂ ਵੀ ਵੱਧ ਪਿਆਰ ਲੈਂਦੀਆਂ ਹਨ । ਇਸ ਮੌਕੇ ਹੋਰ ਵੀ ਸਮਾਜ ਸੇਵਆ ਨੇ ਧੀਆਂ ਦੀ ਲੋਹੜੀ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਇਸ ਸੋਸਾਇਟੀ ਵੱਲੋਂ ਧੀਆਂ ਨੂੰ ਚਾਂਦੀ ਦੇ ਕੜੇ ਅਤੇ ਗਰਮ ਕੰਬਲ ਵੀ ਦਿੱਤੇ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਲੋਕ ਗਾਇਕ ਪਾਲ਼ੀ ਦੇਤਵਾਲੀਆ ਨੇ ਲੋਕ ਗੀਤ ਗਾ
ਕੇ ਦਰਸਕਾਂ ਦੀਆਂ ਅੱਖਾਂ ਵਿਚੋਂ ਹੂੰਝੂ ਨਿਕਲਣ ਲਈ ਮਜਬੂਰ ਕੀਤਾ। ਇਸ ਮੌਕੇ ਗਾਇਕ ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ, ਜੱਸੀ ਕੌਰ ਨੇ ਵੀ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿਚ ਮੁੱਖ ਪ੍ਰਬੰਧਕ ਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਧੀਆਂ ਦੀ ਲੋਹੜੀ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਧੀਆਂ ਪ੍ਰਤੀ ਮਾਪਿਆਂ ਨੂੰ ਪਿਆਰ ਕਰਨ ਸਬੰਧੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੇ ਇਸ ਇਸ ਮਹਾਨ ਕਾਰਜ ਵਿੱਚ ਸ਼ਿਰਕਤ ਕੀਤੀ। ਜਿੰਨਾ ਵਿੱਚ ਪ੍ਰੈਸ ਕਲੱਬ ਮਹਿਲ ਕਲਾਂ ,ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ,ਅਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ, ਬਰਨਾਲਾ ਜਨਰਲਿਸਟ ਐਸੋਸੀਏਸ਼ਨ ਤੋਂ ਵੀ ਸਮੁੱਚੀ ਪ੍ਰੈਸ ਟੀਮ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਮਾਜ ਸੇਵੀ ਰਮਨਦੀਪ ਕੌਰ ਮਰਖਈ, ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕੀਤੀ ਅਤੇ ਨੰਨੀਆਂ ਧੀਆਂ ਨੂੰ ਪਿਆਰ ਦਿੱਤਾ। ਹਾਜਰ ਪਤਵੰਤਿਆਂ ਅਤੇ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੁਸਾਇਟੀ ਅਹੁਦੇਦਾਰਾਂ ਪਰਮਿੰਦਰ ਸਿੰਘ ਹਮੀਦੀ, ਫਿਰੋਜ ਖਾਨ, ਹਰਜੀਤ ਸਿੰਘ ਹੈਰੀ ਰਵਿੰਦਰ ਸਿੰਘ ਰੰਮੀ ਸੋਡਾ ਸੁਰਿੰਦਰ ਕੋਮਲ ,ਬਲਜਿੰਦਰ ਕੌਰ ਮਾਂਗੇਵਾਲ,ਜਗਜੀਤ ਸਿੰਘ ਮਾਹਲ, ਡਾ ਜਰਨੈਲ ਸਿੰਘ ਸੋਨੀ ,ਹਰਪ੍ਰੀਤ ਕੌਰ ਬਮਰਾਹ,ਗੁਰਸੇਵਕ ਸਿੰਘ ਸਹੋਤਾ,ਰਜਿੰਦਰ ਸਿੰਘ ਜਿੰਦਲ (ਜਿੰਦਲ ਇੰਟਰਪ੍ਰਾਈਜ਼ਿਜ਼ ਵਾਲੇ) ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਟਿੱਬਾ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ,ਅਕਾਲੀ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਰਿੰਕਾ ਕੁਤਬਾ-ਬਾਹਮਣੀਆਂ, ਸਰਪੰਚ ਜਸਵਿੰਦਰ ਸਿੰਘ ਮਾਂਗਟ, ਪ੍ਰਧਾਨ ਪੱਤਰਕਾਰ ਰਜਿੰਦਰ ਸਿੰਘ ਬਰਾੜ,ਮਨੋਜ ਸਰਮਾ,ਅਮਨਦੀਪ ਸਿੰਘ ਭੋਤਨਾ, ਬਲਰਾਮ ਸਿੰਘ ਚੱਠਾ, ਅਵਤਾਰ ਸਿੰਘ ਚੱਠਾ,ਅਵਤਾਰ ਸਿੰਘ ਅਣਖੀ,ਡਾ ਮਿੱਠੂ ਮੁਹੰਮਦ, ਪ੍ਰੇਮ ਕੁਮਾਰ ਪਾਸੀ,ਜਗਜੀਤ ਸਿੰਘ ਕੁਤਬਾ,ਮਨਜੀਤ ਸਿੰਘ ਮਿੱਠੇਵਾਲ,ਸੋਨੀ ਮਾਂਗੇਵਾਲ,ਗੁਰਸੇਵਕ ਸਿੰਘ ਸੋਹੀ,ਬਲਵੰਤ ਸਿੰਘ ਚੁਹਾਣਕੇ, ਜਗਰਾਜ ਸਿੰਘ ਮੂੰਮ, ਰਮਨਦੀਪ ਸਿੰਘ ਠੁੱਲੀਵਾਲ,ਪ੍ਰਦੀਪ ਸਿੰਘ ਲੋਹਗੜ,ਸਮਾਜ ਸੇਵੀ ਸਰਬਜੀਤ ਸਿੰਘ ਸੰਭੁੂ, ਹੈਰੀ ਮਾਂਗਟ,ਜੀਤ ਕੌਰ ਦਹੀਆ ਮਾਨਸਾ,ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ,ਪੰਚ ਬਲਜੀਤ ਸਿੰਘ ਵਜੀਦਕੇ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਤੇ ਮੋਹਤਬਰ ਆਗੂ ਹਾਜ਼ਰ ਸਨ।ਇਸ ਸਮੇਂ ਸਟੇਜ ਦੀ ਕਾਰਵਾਈ ਉੱਘੇ ਪੱਤਰਕਾਰ ਤੇ ਲੇਖਕ ਹਰਪਾਲ ਸਿੰਘ ਪਾਲੀ ਵਜੀਦਕੇ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।