ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਰੀਕ ਬਦਲ ਗਈ ਹੈ । ਹੁਣ ਵੋਟਾਂ 14 ਨੂੰ ਨਹੀਂ 20 ਫਰਵਰੀ ਨੂੰ ਪੈਣਗੀਆਂ । ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ । ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ । ਉੱਥੇ ਹੀ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਚੋਣ ਕਮਿਸ਼ਨਰ ਵੱਲੋਂ 22 ਜਨਵਰੀ ਤੱਕ ਚੋਣ ਜਲਸਿਆਂ ਸੂਬੇ ਚ ਰੈਲੀਆਂ ਤੇ ਰੋਡ ਸ਼ੋਆਂ ਤੇ ਵੀ ਪਾਬੰਦੀ ਲਾਈ ਹੈ ।