ਲੋਕ ਰਾਏ ਮੁਤਾਬਕ ਕਾਂਗਰਸ ਪਾਰਟੀ ਵਲੋ ਰਾਏਕੋਟ ਹਲਕੇ ਤੋਂ ਕਮਲ ਬੋਪਾਰਾਏ ਨੂੰ ਉਮੀਦਵਾਰ ਬਣਾਉਣਾ ਸਹੀ ਫ਼ੈਸਲਾ

ਰਾਏਕੋਟ, (ਗੁਰਸੇਵਕ ਸੋਹੀ) ਕਾਂਗਰਸ ਵੱਲੋਂ ਐਲਾਨੀ ਸੂਚੀ ਵਿਚ ਹਲਕਾ ਰਾਏਕੋਟ ਤੋਂ ਕਾਮਿਲ ਅਮਰ ਬੋਪਾਰਾਏ ਨੂੰ ਕਾਂਗਰਸੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਮਿਲ ਬੋਪਾਰਾਏ ਐੱਮਪੀ ਡਾ. ਅਮਰ ਸਿੰਘ ਦੇ ਸਪੁੱਤਰ ਹਨ। ਕਾਂਗਰਸ ਵੱਲੋਂ ਚਾਹੇ ਕਾਮਿਲ ਨੂੰ ਅੱਜ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਿਆ ਗਿਆ ਪਰ ਮਹੀਨਾ ਪਹਿਲਾਂ ਰਾਏਕੋਟ 'ਚ ਹੋਈ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਮੀਦਵਾਰ ਐਲਾਨ ਚੁੱਕੇ ਸਨ।

ਹਾਲਾਂਕਿ ਇਸ ਦਾ ਕਾਮਿਲ ਬੋਪਾਰਾਏ ਦੇ ਵਿਰੋਧੀ ਖੇਮੇ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਵੀ ਟਿਕਟ ਮੰਗੀ ਗਈ। ਤਮਾਮ ਅਟਕਲਾਂ ਤੇ ਵਿਰਾਮ ਚਿੰਨ੍ਹ ਲਾਉਂਦਿਆਂ ਹਾਈਕਮਾਨ ਵੱਲੋਂ ਕਾਮਿਲ ਬੋਪਾਰਾਏ ਨੂੰ ਬਤੌਰ ਕਾਂਗਰਸੀ ਉਮੀਦਵਾਰ ਬਣਾਉਣ ਨਾਲ ਉਨ੍ਹਾਂ ਨੂੰ ਰਾਏਕੋਟ ਤੋਂ ਕਾਫੀ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਦੀ ਸਰਕਾਰ ਰਹਿੰਦਿਆਂ ਹਲਕਾ ਇੰਚਾਰਜ ਰਾਏਕੋਟ ਰਹਿੰਦਿਆਂ ਕਾਮਿਲ ਬੋਪਾਰਾਏ ਵੱਲੋਂ ਹਲਕਾ ਰਾਏਕੋਟ 'ਚ ਜਿੱਥੇ ਸਰਕਾਰੀ ਡਿਗਰੀ ਕਾਲਜ, ਆਈਟੀਆਈ, ਜੱਚਾ-ਬੱਚਾ ਸਿਹਤ ਕੇਂਦਰ, ਸ਼ਹੀਦ ਈਸ਼ਰ ਸਿੰਘ ਸਿਹਤ ਕੇਂਦਰ ਝੋਰੜਾਂ, ਜਲਾਲਦੀਵਾਲ, ਬਰ੍ਹਮੀ ਵਿਖੇ 66 ਕੇਵੀ ਗਰਿੱਡ ਬਣਵਾਏ, ਸ਼ਹਿਰ 'ਚ ਦੋ ਪਾਰਕਾਂ, ਇਕ ਕਮਿਊਨਿਟੀ ਸੈਂਟਰ ਬਣਵਾਇਆ ਤੇ ਕਰੋੜਾਂ ਰੁੁਪਏ ਦੀ ਲਾਗਤ ਨਾਲ ਸ਼ਹਿਰ 'ਚ ਸੀਵਰੇਜ ਪਾਇਆ ਜਾ ਰਿਹਾ ਹੈ। ਪਿੰਡਾਂ ਨੂੰ ਜੋੜਦੀਆਂ ਿਲੰਕ ਸੜਕਾਂ ਨੂੰ 18 ਫੁੱਟਾ ਕੀਤਾ ਤੇ ਮੁਰੰਮਤ ਕਰਵਾਈਆਂ ਤੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਹੈ।