ਅਲੌਕਿਕ ਨਗਰ ਕੀਰਤਨ ਪਿੰਡ ਮੱਲ੍ਹਾ ਅਤੇ ਰਸੂਲਪੁਰ ਵਿਖੇ ਪੁੱਜਾ

ਹਠੂਰ,11 ਜਨਵਰੀ- (ਕੌਸ਼ਲ ਮੱਲ੍ਹਾ)-ਹਰ ਸਾਲ ਦੀ ਤਰ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਵੱਲੋ ਇਲਾਕੇ ਦੀ ਸਮੂਹ ਸੰਗਤਾ ਦੇ ਵਿਸੇਸ ਯੋਗਦਾਨ ਸਦਕਾ ਤਖਤ ਸ੍ਰੀ ਆਨੰਦਪੁਰ ਸਾਹਿਬ ਤੋ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਦੱਸਿਆ ਕਿ 21 ਦਸੰਬਰ ਦੀ ਰਾਤ ਨੂੰ ਤਖਤ ਸ੍ਰੀ ਆਨੰਦਪੁਰ ਸਾਹਿਬ ਤੋ ਇਹ ਨਗਰ ਕੀਰਤਨ ਰਵਾਨਾ ਹੋਇਆ ਸੀ ਅਤੇ ਸਨਿੱਚਰਵਾਰ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਪੁੱਜਾ ਸੀ।ਉਨ੍ਹਾ ਦੱਸਿਆ ਕਿ ਨਗਰ ਕੀਰਤਨ ਉਨ੍ਹਾ ਰਸਤਿਆ ਤੋ ਦੀ ਪ੍ਰਕਰਮਾ ਕਰਦਾ ਹੋਇਆ ਆਇਆ ਹੈ ਜਿਨ੍ਹਾ ਰਸਤਿਆ ਤੋ ਦੀ ਸਾਡੇ ਸਤਿਕਾਰਯੋਗ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਪੁੱਜੇ ਸਨ।ਇਹ ਨਗਰ ਕੀਰਤਨ ਨੇ ਬੀਤੀ ਰਾਤ ਪਿੰਡ ਮੱਲ੍ਹਾ ਅਤੇ ਰਸੂਲਪੁਰ ਦੀ ਪ੍ਰਕਰਮਾ ਕਰਦਾ ਹੋਇਆ ਮੰਗਲਵਾਰ ਨੂੰ ਸਵੇਰੇ ਗੁਰਦੁਆਰਾ ਮੈਹਦੇਆਣਾ ਸਾਹਿਬ ਪੁੱਜਾ ਹੈ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਤੇ ਨਗਰ ਕੀਰਤਨ ਲਈ ਬਹੁਤ ਹੀ ਸੰੁਦਰ ਫੁੱਲਾ ਵਾਲੀ ਪਾਲਕੀ ਸਜਾਈ ਹੋਈ ਸੀ ਅਤੇ ਨਗਰ ਕੀਰਤਨ ਦੇ ਅੱਗੇ ਹਾਥੀ,ਘੋੜੇ ਅਤੇ ਨਿਹੰਗ ਸਿੰਘਾ ਦੀਆ ਗੱਤਕਾ ਪਾਰਟੀਆ ਆਪਣੀ ਕਲਾ ਦੇ ਜੌਹਰ ਦਿਖਾ ਰਹੀਆ ਸਨ।ਇਸ ਮੌਕੇ ਲੋਕਲ ਗੁਰਦੁਆਰਾ ਸਾਹਿਬ ਪਿੰਡ ਰਸੂਲਪੁਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਵੱਲੋ ਪੰਜਾ ਪਿਆਰਿਆ,ਕੀਰਤਨੀ  ਜੱਥਿਆ,ਵੱਖ-ਵੱਖ ਪ੍ਰਚਾਰਕਾ ਅਤੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਦਲਜੀਤ ਸਿੰਘ ਸਿੱਧੂ,ਸੋਨੂੰ ਸਿੰਘ,ਰਾਮ ਕ੍ਰਿਸ਼ਨ ਸਿੰਘ,ਸਾਬਕਾ ਸਰਪੰਚ ਸੇਰ ਸਿੰਘ, ਪ੍ਰਧਾਨ ਅਮਰਜੀਤ ਸਿੰਘ ਸਿੱਧੂ,ਬਲਦੇਵ ਸਿੰਘ,ਗੁਰਮੀਤ ਸਿੰਘ ਲੱਖਾ,ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਪੰਚ ਹਰਜਿੰਦਰ ਸਿੰਘ ਮੱਲ੍ਹਾ,ਹੈਰੀ ਹਠੂਰ,ਸਿਕੰਦਰ ਸਿੰਘ,ਮੋਹਣ ਸਿੰਘ,ਜਸਵੀਰ ਸਿੰਘ ਲਤਾਲਾ,ਅਜੈਬ ਸਿੰਘ,ਸੁਖਦੇਵ ਸਿੰਘ,ਕਾਲਾ ਸਿੰਘ ਮੱਲ੍ਹਾ,ਜੱਸਾ ਸਿੰਘ ਖੈਹਿਰਾ,ਅਵਤਾਰ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸਨ:-ਪੰਜਾ ਪਿਆਰਿਆ ਅਤੇ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਹੋਰ।