ਕਰ ਭਲਾ ਹੋ ਭਲਾ ਦੀ ਨਵੀਂ ਟੀਮ ਦੀ ਚੋਣ ਹੋਈ 

ਜਗਰਾਓਂ 10 ਜਨਵਰੀ (ਅਮਿਤ ਖੰਨਾ)-ਜਗਰਾਉਂ ਦੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਦੀ ਨਵੀਂ ਟੀਮ ਦੀ ਚੋਣ ਹੋਈ ਜਿਸ ਵਿਚ ਜਗਦੀਸ਼ ਖੁਰਾਣਾ ਨੂੰ ਪ੍ਰਧਾਨ, ਅਮਿਤ ਅਰੋੜਾ ਨੂੰ ਚੇਅਰਮੈਨ, ਨਾਨੇਸ਼ ਗਾਂਧੀ ਨੂੰ ਵਾਈਸ ਚੇਅਰਮੈਨ, ਭੁਪਿੰਦਰ ਸਿੰਘ ਮੁਰਲੀ ਨੂੰ ਸੈਕਟਰੀ, ਸੁਨੀਲ ਬਜਾਜ ਨੂੰ ਕੈਸ਼ੀਅਰ ਸਰਬਸੰਮਤੀ ਨਾਲ ਨਿਯੁਕਤ ਕਰਨ ਦੇ ਨਾਲ ਰਾਹੁਲ ਨੂੰ ਪ੍ਰੋਜੈਕਟ ਸਲਾਹਕਾਰ, ਮਹੇਸ਼ ਟੰਡਨ ਨੂੰ ਪ੍ਰੋਜੈਕਟ ਸਲਾਹਕਾਰ, ਸੋਨੀ ਮੱਕੜ ਨੂੰ ਜੁਆਇੰਟ ਸੈਕਟਰੀ, ਵਿਸ਼ਾਲ ਸ਼ਰਮਾ ਨੂੰ ਜੁਆਇੰਟ ਕੈਸ਼ੀਅਰ, ਅਮਰਿੰਦਰ ਸੀਹਰਾ ਨੂੰ ਮੀਡੀਆ ਐਡਵਾਈਜ਼ਰ, ਹੈਪੀ ਮਾਨ ਨੂੰ ਮੀਡੀਆ ਐਡਵਾਈਜ਼ਰ, ਆਤਮਜੀਤ ਨੂੰ ਟੀਮ ਐਡਵਾਈਜ਼ਰ, ਪੰਕਜ ਅਰੋੜਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਿਛਲੇ ਸਾਲ ਵਿੱਚ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਇਸ ਸਾਲ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਨੇ ਸੰਸਥਾ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਵਿਚ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਅਤੇ ਸੰਸਥਾ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਉਹ ਪਹਿਲਾਂ ਵਾਂਗ ਹੀ ਸੰਸਥਾ ਨੂੰ ਸਹਿਯੋਗ ਦਿੰਦੇ ਰਹਿਣਗੇ ਤਾਂ ਕਿ ਸਮਾਜ ਸੇਵਾ ਦੇ ਕੰਮਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਗਦੀਸ਼ ਖੁਰਾਣਾ ਨੇ ਸੰਸਥਾ ਦੇ ਮੈਂਬਰਾਂ ਦਾ ਉਨ੍ਹਾਂ ਨੂੰ ਅਹਿਮ ਜਿੰਮੇਵਾਰੀ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।