ਬਲਦੇਵ ਸਿੰਘ ਮਾਣੂਕੇ ਦੇ ਹੱਕ ਵਿਚ ਅਜੀਤਵਾਲ ਵਿਖੇ ਕੀਤਾ ਚੋਣ ਜਲਸੇ ਨੂੰ ਸੰਬੋਧਨ
ਅਜੀਤਵਾਲ, 3 ਜਨਵਰੀ ( ਰੱਤੀ ) ਅਕਾਲੀ ਦਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ, ਉਹ ਹਮੇਸ਼ਾ ਪੂਰਾ ਕਰਦਾ ਹੈ ਕਾਂਗਰਸ ਵਾਂਗ ਸਿਰਫ਼ ਵੋਟਾਂ ਬਟੋਰਨ ਲਈ ਵਾਅਦੇ ਨਹੀਂ ਕਰਦਾ।ਕਾਂਗਰਸ ਤੇ ਆਮ ਆਦਮੀ ਪਾਰਟੀ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੂਰੀ ਜੰਗ ਚੱਲ ਰਹੀ ਹੈ ਤੇ ਦੋਵੇਂ ਪਾਰਟੀਆਂ ਇਸ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਅੱਜ ਅਜੀਤਵਾਲ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਤੋ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋ ਚੋਣ ਮੈਦਾਨ ਚ’ ਉਤਾਰੇ ਉਮੀਦਵਾਰ ਜੱਥੇਦਾਰ ਬਲਦੇਵ ਸਿਮਘ ਮਾਣੂਕੇ ਦੇ ਹੱਕ ਵਿਚ ਸਾਬਕਾ ਪੰਚ ਸੁਖਵਿੰਦਰ ਸਿੰਘ ਨੀਟਾ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਨੰੁ ਸੰਬੋਧਨ ਕਰਦਿਆਂ ਕੀਤਾ।ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਡੰਗ ਹੀ ਟਪਾ ਰਹੇ ਹਨ ਤੇ ਗਰੀਬ ਵਰਗ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ ਕਰ ਰਹੇ ਹਨ ਪਰ ਗਰੀਬ ਵਰਗ ਹੁਣ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਕਾਂਗਰਸ ਤੋਂ ਪਾਸਾ ਵੱਟ ਚੁੱਕਿਆ ਹੈ। ਅੱਜ ਤੱਕ ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਸਭ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ, ਕਾਂਗਰਸ ਸਰਕਾਰ ਨੇ ਲੋਕਾਂ ਨੂੰ ਹੋਰ ਸਹੂਲਤਾਂ ਤਾ ਕੀ ਦੇਣੀਆਂ ਸੀ ਸਾਡੀ ਸਰਕਾਰ ਵੱਲੋ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ, ਬਰਾੜ ਨੇ ਦੱਸਿਆਂ ਕਿ ਮੋਗਾ ਵਿਚ ਸਾਡੀ ਸਰਕਾਰ ਨੇ 182 ਸੇਵਾ ਕੇਦਰ ਖੋਲੇ ਸਨ ਤੇ ਅੱਜ ਸਿਰਫ 13 ਹੀ ਚਲਦੇ ਹਨ ਜਿਸ ਕਾਰਨ ਆਮ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਜੋ ਕਿ ਮੁੱਖ ਮੰਤਰੀ ਰਹਿੰਦੇ ਹੋਏ ਵੀ ਲੋਕਾਂ ਵਿਚ ਰਹੇ, ਜਦਕਿ ਕਾਂਗਰਸ ਦਾ ਮੁੱਖ ਮੰਤਰੀ ਤਾਂ ਪੰਜ ਸਾਲ ਦਿਖਾਈ ਹੀ ਨਹੀਂ ਦਿੱਤਾ।ਪਿੰਡ ਵਾਸੀਆਂ ਨੇ ਬਰਾੜ ਨੂੰ ਵਿਸ਼ਵਾਸ਼ ਦੁਆਇਆਂ ਕਿ ਉਹ ਇਸ ਹਲਕੇ ਤੇ ਬਲਦੇਵ ਸਿੰਘ ਮਾਣੂਕੇ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ।ਅੰਤ ਵਿਚ ਮੱਖਣ ਬਰਾੜ ਨੇ ਸਰਪੰਚ ਬਲਜੀਤ ਸਿੰਘ ਨੂੰ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸੁਖਵਿੰਦਰ ਸਿੰਘ ਨੀਟਾ ਨੂੰ ਸੀ. ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਜਸਵਿੰਦਰ ਸਿੰਘ ਨੂੰ ਸੀ.ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸਤਨਾਮ ਸਿੰਘ ਸੰਧੂ ਨੂੰ ਜਰਨਲ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਹਰਦੀਪ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਮਨਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਦੀਪ ਸੰਧੂ ਨੂੰ ਸੀ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ ਨਿਯੁਕਤ ਕਰਨ ਉਪਰੰਤ ਨਿਯੁਕਤੀ ਪੱਤਰ ਦਿੱਤੇ।ਇਸ ਮੋਕੇ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਰਣਵਿੰਦਰ ਸਿੰਘ ਪੱਪੂ, ਚੇਅਰਮੈਨ ਖਣਮੁੱਖ ਭਾਰਤੀ, ਚੇਅਰਮੇਨ ਰਣਧੀਰ ਸਿੰਘ ਢਿੱਲੋ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਾਜਾ, ਮੋਹਨ ਲਾਲ, ਡਾ ਨਿਰਮਲ ਸਿੰਘ ਅਜੀਤਵਾਲ ਰੇਸ਼ਮ ਸਿੰਘ ਚੂਹੜਚੱਕ, ਸਰਪੰਚ ਬਲਜੀਤ ਸਿੰਘ ਚੁਗਾਵਾ,ਰਾਜਿੰਦਰਪਾਲ ਸਿੰਘ ਚੇਅਰਮੈਨ, ਮੀਕਾ ਸਿੰਘ ਸਰਪੰਚ, ਲਾਡੀ ਵਾਲੀਆਂ, ਨਿਰਮਲ ਸਿੰਘ ਨਿੰਮਾ ਅਜੀਤਵਾਲ, ਨਿੰਮਾ ਸੰਧੂ, ਪੰਚ ਸਰਬਣ ਸਿੰਘ ਚੁਹੜਚੱਕ ਤੋ ਇਲਾਵਾ ਵੱਡੀ ਗਿਣਤੀ ਚ’ ਪਿੰਡ ਵਾਸੀ ਹਾਜਰ ਸਨ। ਬਰਜਿੰਦਰ ਸਿੰਘ ਮੱਖਣ ਬਰਾੜ ਅਜੀਤਵਾਲ ਵਿਖੇ ਪਾਰਟੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਨਾਲ ਹਨ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਨੀਟਾ ਤੇ ਪਿੰਡ ਵਾਸੀ।