ਜਗਰਾਓਂ 3 ਜਨਵਰੀ (ਅਮਿਤ ਖੰਨਾ)-ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਜਗਰਾਉਂ ਵਲੋਂ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਅਤੇ ਬਾਬਾ ਮੋਹਣ ਸਿੰਘ ਸੱਗੂ ਦੇ ਸਹਿਯੋਗ ਨਾਲ ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਨੇ ਅੱਖਾਂ ਦਾ 17ਵਾਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ੍ਟ ਇਹ ਕੈਂਪ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ, ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖ਼ਲੀਫ਼ਾ ਅਤੇ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਜਗਰਾਉਂ ਵਿਖੇ ਲਗਾਇਆ ਗਿਆ ੍ਟ ਇਸ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਬਾਬਾ ਮੋਹਨ ਸਿੰਘ ਸੱਗੂ ਵਲੋਂ ਕੀਤਾ ਗਿਆ ੍ਟ ਇਸ ਕੈਂਪ ਵਿਚ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 320 ਮਰੀਜ਼ਾਂ ਨੂੰ ਚੈੱਕ ਕੀਤਾ ੍ਟ ਇਨ੍ਹਾਂ ਵਿਚੋਂ 48 ਮਰੀਜ਼ ਆਪ੍ਰੇਸ਼ਨ ਵਾਲੇ ਪਾਏ ਗਏ, ਜਿਨ੍ਹਾਂ ਦੇ ਆਪੇਸ਼ਨ ਸ਼ੰਕਰਾ ਹਸਪਤਾਲ ਵਿਖੇ ਕਰਵਾਏ ਹਾਣਗੇ ੍ਟ ਸਟੇਜ਼ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਵਲੋਂ ਨਿਭਾਈ ਗਈ ੍ਟ ਇਸ ਸਮੇਂ ਸਿਵਲ ਹਸਪਤਾਲ ਜਗਰਾਉਂ ਤੋਂ ਪਹੁੰਚੀ ਟੀਮ ਨੇ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ੍ਟ ਇਸ ਮੌਕੋ ਡਾ: ਨਰਿੰਦਰ ਸਿੰਘ, ਸਰਪੰਚ ਨਵਦੀਪ ਸਿੰਘ ਗਰੇਵਾਲ, ਕਮਲਜੀਤ ਸਿੰਘ ਕਮਾਲਪੁਰਾ, ਜਸਪਾਲ ਸਿੰਘ, ਪ੍ਰਵੀਨ ਜੈਨ, ਨਰੇਸ਼ ਗੁਪਤਾ, ਰਾਕੇਸ਼ ਸਿੰਗਲਾ, ਕੰਵਰਪਾਲ ਸਿੰਘ, ਮਹਿੰਦਰਜੀਤ ਸਿੰਘ ਵਿੱਕੀ, ਰਵਿੰਦਰ ਜੈਨ, ਦਰਸ਼ਨ ਸਿੰਘ ਸੱਗੂ, ਸੋਹਨ ਸਿੰਘ ਸੱਗੂ, ਡਾ: ਜੈ ਪਾਲ ਚੋਪੜਾ, ਸੁਖਪਾਲ ਸਿੰਘ ਖੈਹਰਾ, ਹਰਪ੍ਰੀਤ ਸਿੰਘ ਸੱਗੂ, ਹਰਜਿੰਦਰ ਸਿੰਘ ਗੁੱਲੂ, ਕੰਵਲ ਕੱਕੜ, ਸੁਖਜਿੰਦਰ ਢਿੱਲੋਂ, ਗੁਰਸੇਵਕ ਸਿੰਘ ਮੱਲ੍ਹਾ, ਸਤਵਿੰਦਰ ਸਿੰਘ ਸੱਗੂ, ਸੁਰਜਨ ਸਿੰਘ, ਲਲਿਤ ਜੈਨ, ਕਰਮ ਸਿੰਘ ਛੀਨਾ, ਡਾ: ਮਲਕੀਤ ਸਿੰਘ ਅਖਾੜਾ, ਅਮਰਜੀਤ ਸਿੰਘ ਘਟੌੜੇ, ਸੋਹਨ ਲਾਲ ਛਾਬੜਾ, ਪ੍ਤਿਪਾਲ ਸਿੰਘ ਮਣਕੂ, ਜਿੰਦਰਪਾਲ ਧੀਮਾਨ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਪ੍ਰਤਾਪ ਸਿੰਘ, ਚਰਨਜੀਤ ਸਿੰਘ ਅਖਾੜਾ, ਸੱਤਪਾਲ ਸਿੰਘ ਆਦਿ ਹਾਜ਼ਰ ਸਨ ੍ਟ-