ਚੈਂਪੀਅਨ ਬਣੀ ਮਨਦੀਪ ਕੌਰ ਸੰਧੂ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਸੂਬੇ ਦੀ ਪ੍ਰਸਿੱਧ 5 ਜੈਬ ਬਾਕਸਿੰਗ ਅਕੈਡਮੀ ਚਕਰ ਦੀ ਹੋਣਹਾਰ ਮੁੱਕੇਬਾਜ਼ ਮਨਦੀਪ ਕੌਰ ਸੰਧੂ  ਨੇ 16 ਦਸੰਬਰ ਤੋਂ 24 ਦਸੰਬਰ 2021 ਤੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈ 'ਆਲ ਇੰਡੀਆ ਇੰਟਰ-ਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ' ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ।ਇਸ ਸਬੰਧੀ ਅਕੈਡਮੀ ਦੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਨਦੀਪ ਕੌਰ ਸੰਧੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 'ਆਲ ਇੰਡੀਆ ਇੰਟਰ-ਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ' ਵਿੱਚ ਭਾਗ ਲਿਆ ਸੀ।ਉਸਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮੁੱਕੇਬਾਜ਼ਾਂ ਜਿਵੇਂ ਡੀ.ਆਰ.ਬੀ.ਆਰ.ਏ. ਦੀ ਸ਼ਰੁਤੀ ਪਾਟਕ,ਸੀ.ਸੀ.ਐਸ.ਯੂ.ਐਮ.ਦੀ ਕੇ.ਐਮ.ਸਨੇਹਾ,ਓ.ਪੀ.ਜੇ.ਐਸ.ਦੀ ਭਾਰਤੀ ਪੋਸਵਾਲ,ਐਲ.ਪੀ.ਯੂ. ਦੀ ਯਸ਼ੀ ਸ਼ਰਮਾ,ਕੇ.ਯੂ.ਕੇ. ਦੀ ਯੂਥ ਵਿਸ਼ਵ ਚੈਂਪੀਅਨ-2021 ਵਿੰਕਾ, ਪੀ.ਟੀ.ਡੀ.ਯੂ.ਐਸ. ਦੀ ਮੁਸਕਾਨ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਉਸ ਨੂੰ ਬੈਸਟ ਚੈਲੰਜਰ ਦਾ ਖਿਤਾਬ ਵੀ ਜਿੱਤਿਆ।ਮੁਕਾਬਲਿਆਂ ਦੌਰਾਨ ਇੱਕ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਹ ਖਿਤਾਬ ਜਿੱਤਣਾ ਮਨਦੀਪ ਕੌਰ ਸੰਧੂ ਦੀਆਂ ਸੰਭਾਵਨਾਵਾਂ ਦਰਸਾਉਂਦਾ ਹੈ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ,ਸਾਬਕਾ ਪੰਚ ਰੂਪ ਸਿੰਘ ਅਤੇ ਬਾਈ ਰਛਪਾਲ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਪ੍ਰੇਰਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਮਨਦੀਪ ਕੌਰ ਸੰਧੂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਨੰਬਰਦਾਰ ਚਮਕੌਰ ਸਿੰਘ ਅਮਰੀਕਾ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਗਿੱਲ, ਜਗਦੇਵ ਸਿੰਘ ਗਿੱਲ, ਪਰਮਜੀਤ ਸਿੰਘ ਥਿੰਦ, ਬਲਬੀਰ ਸਿੰਘ,ਬਲਵੰਤ ਸਿੰਘ ਚਕਰ, ਜਸਕਿਰਨਪ੍ਰੀਤ ਸਿੰਘ, ਸੰਦੀਪ ਸਿੰਘ ਸਿੱਧੂ, ਅਮਨਦੀਪ ਸਿੰਘ, ਬਾਕਸਿੰਗ ਕੋਚ ਮਿੱਤ,ਲਵਪ੍ਰੀਤ ਕੌਰ ਹਾਜ਼ਰ ਸਨ।ਇਸ ਮੌਕੇ 5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ ਅਤੇ ਡਾਇਰੈਕਟਰਾਂ ਸਵਰਨ ਸਿੰਘ ਘੁੰਮਣ, ਜਗਰੂਪ ਸਿੰਘ ਜਰਖੜ ਅਤੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਮਨਦੀਪ ਕੌਰ ਨੂੰ ਮੁਬਾਰਕਾਂ ਅਤੇ ਸ਼ੁਭ-ਕਾਮਨਾਵਾਂ ਦਿੱਤੀਆਂ।
ਫੋਟੋ ਕੈਪਸਨ:- ਚੈਂਪੀਅਨ ਮਨਦੀਪ ਕੌਰ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਚਕਰ ਵਾਸੀ।