ਪੰਜਾਬ ਦਾ ਮਾਹੌਲ ਸੁਖਾਵਾਂ ਰਖਣ ਦੀ ਸੰਗਤਾ ਨੂੰ ਕੀਤੀ ਗਈ ਅਪੀਲ
ਅੰਮ੍ਰਿਤਸਰ, (ਹਰਜੀਤ ਸਿੰਘ ਗਰੇਵਾਲ ) ਬੀਤੀ ਰਾਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਮੰਦਭਾਗੀ ਘਟਨਾ ਤੌ ਭਰੇ ਮਨ ਕਾਰਨ ਅਜ ਨਤਮਸਤਕ ਹੋਣ ਲਈ ਪਹੁੰਚਿਆ ਹਾ ਇਸ ਸਬਦ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਜ ਮੀਡੀਆ ਦੇ ਸਾਹਮਣੇ ਕਹੇ।ਅਜ ਉਹ ਸ਼ਾਮ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਅਤੇ ਬਾਦ ਵਿਚ ਬਾਹਰ ਆ ਕੇ ਉਹਨਾ ਕਿਹਾ ਕਿ ਮੇਰਾ ਮਨ ਇਸ ਘਟਨਾ ਨਾਲ ਬਹੁਤ ਹੀ ਭਾਵ ਪੂਰਨ ਹੋਇਆ ਹੈ ਜਿਸਦੇ ਚਲਦੇ ਮੈ ਸਿਰਫ ਗੁਰੂ ਘਰ ਹਾਜਰੀ ਭਰਣ ਪਹੁੰਚਿਆ ਸੀ ਮੇਰਾ ਮੀਡੀਆ ਨੂੰ ਸੰਬੋਧਿਤ ਕਰਨ ਦਾ ਕੋਈ ਵੀ ਪ੍ਰੋਗਰਾਮ ਨਹੀ ਸੀ।ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੌ ਸਵੇਰੇ ਮੀਡੀਆ ਵਿਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਪੁਲਿਸ ਪ੍ਰਸ਼ਾਸ਼ਨ ਵਲੌ ਵੀ ਸਜਿੰਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। । ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਜਾਂ ਦੇਸ਼ ਵਿਰੋਧੀ ਤਾਕਤਾਂ ਹਾਲਾਤ ਖਰਾਬ ਕਰਨ ਦੇ ਮਨਸੂਬੇ ਘੜ੍ਹ ਰਹੀਆਂ ਹਨ ਜਿਸ ਤੋਂ ਸਮੂਹ ਧਾਰਮਿਕ ਸੰਸਥਾਵਾਂ ਤੇ ਜਨਤਾ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨਾਲ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਮੂਹ ਪੁਲਿਸ ਤੇ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜ਼ੂਦ ਸਨ। ਇਸ ਮੰਦਭਾਗੀ ਘਟਨਾ ਸੰਬਧੀ ਉਹਨਾ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਦੇ ਲੱੲਈ ਪੰਜਾਬ ਦੀਆ ਸਾਰੀਆ ਏਜੰਸੀਆਂ ਨੂੰ ਕੰਮ ਤੇ ਲਗਾਇਆ ਗਿਆ ਹੈ ਜਲਦ ਹੀ ਇਸ ਸਾਰੇ ਮਾਮਲੇ ਦੀ ਕੌਖ ਕੀਤੀ ਜਾਵੇਗੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾ ਕਿ ਉਹ ਪੰਜਾਬ ਦੇ ਮਾਹੌਲ ਨੂੰ ਸਾਂਤ ਰਖਣ ਵਿਚ ਸਹਿਯੋਗ ਕਰਨ। ਜੋ ਵੀ ਤਾਕਤਾਂ ਸੂਬੇ ਵਿਚ ਅਜਿਹੀਆਂ ਹਰਕਤਾਂ ਕਰ ਰਹੇ ਹਨ ਉਹਨਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।