ਸ੍ਰੀ ਰਾਮ ਕਾਲਿਜ ਡੱਲਾ ਨੇ ਇੱਕ ਗੋਲਡ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ 

ਹਠੂਰ,14,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋ ਕਰਵਾਏ ਗਏ ਕੁਸਤੀ ਮੁਕਾਬਲਿਆ ਵਿਚ ਇਲਾਕੇ ਦੀ ਅਗਾਹ ਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੇ ਵਿਿਦਆਰਥੀਆ ਦੀ ਇਸ ਵਾਰ ਵੀ ਝੰਡੀ ਰਹੀ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਪ੍ਰੋ:ਸਤਵਿੰਦਰ ਕੌਰ ਨੇ ਦੱਸਿਆ ਕਿ ਵਿਿਦਆਰਥੀ ਗੁਰਆਦੇਸਵਰ ਸਿੰਘ ਨੇ 97 ਕਿਲੋਗ੍ਰਾਮ ਵਰਗ ਦੇ ਮੁਕਾਬਲਿਆ ਵਿਚ ਇੱਕ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ।ਉਨ੍ਹਾ ਦੱਸਿਆ ਕਿ ਅਮਨ ਕੁਮਾਰ ਨੇ 61 ਕਿਲੋਗ੍ਰਾਮ ਵਰਗ ਵਿਚੋ ਇੱਕ ਕਾਸ਼ੀ ਦਾ ਤਮਗਾ ਅਤੇ ਅਕਾਸ਼ਦੀਪ ਸਿੰਘ ਨੇ 79 ਕਿਲੋਗ੍ਰਾਮ ਵਰਗ ਵਿਚੋ ਇੱਕ ਕਾਸ਼ੀ ਦਾ ਤਗਮਾ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸਨ ਕੀਤਾ ਹੈ।ਉਨ੍ਹਾ ਦੱਸਿਆ ਕਿ ਬੀਤੇ ਸਮੇਂ ਪਹਿਲਾ ਸਰਬੀਆ ਵਿਖੇ ਹੋਏ ਵਰਲਡ ਕੁਸਤੀ ਮੁਕਾਬਲਿਆ ਵਿਚ ਵਿਿਦਆਰਥੀ ਗੁਰਆਦੇਸਵਰ ਸਿੰਘ ਦੇਸ ਦਾ ਪਹਿਲਾ ਦਸਤਾਰਧਾਰੀ ਪਹਿਲਵਾਨ ਹੈ।ਉਨ੍ਹਾ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਿਦਆਰਥੀਆ ਦੀ ਸਖਤ ਮਿਹਨਤ ਨੂੰ ਜਾਦਾ ਹੈ।ਇਸ ਮੌਕੇ ਉਨ੍ਹਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮੱਲ੍ਹਾ,ਸੈਕਟਰੀ ਸੂਬੇਦਾਰ ਦੇਵੀ ਚੰਦ ਸ਼ਰਮਾਂ,ਮੈਬਰ ਮਾਸਟਰ ਅਵਤਾਰ ਸਿੰਘ,ਮਾਸਟਰ ਭਗਵੰਤ ਸਿੰਘ,ਕਿਰਨਜੀਤ ਸਿੰਘ,ਡੀ ਪੀ ਪ੍ਰੋ:ਜਸਪ੍ਰੀਤ ਸਿੰਘ ਕੋਚ ਆਦਿ ਨੇ ਜੇਤੂ ਵਿਿਦਆਰਥੀਆ ਨੂੰ ਵਧਾਈ ਦਿੱਤੀ।

ਫੋਟੋ ਕੈਪਸਨ:- ਵਿਿਦਆਰਥੀ ਗੁਰਆਦੇਸਵਰ ਸਿੰਘ,ਅਮਨ ਕੁਮਾਰ ਅਤੇ ਅਕਾਸ਼ਦੀਪ ਸਿੰਘ ਜਿੱਤੇ ਹੋਏ ਤਮਗੇ ਦਿਖਾਉਦੇ ਹੋਏ।