You are here

ਦਿੱਲੀ ਸ਼ੰਘਰਸ਼ ਤੋਂ ਵਾਪਸ ਪਹੁੰਚੇ ਕਿਸਾਨਾਂ ਨੂੰ ਲੱਡੂਆਂ ਨਾਲ ਤੋਲਿਆ  

ਹਠੂਰ '12 ਦਸੰਬਰ( ਕੌਸ਼ਲ ਮੱਲ੍ਹਾ) ਸਰਪੰਚ ਹਰਬੰਸ ਸਿੰਘ ਢਿੱਲੋਂ ਯੂਥ ਸਪੋਰਟਸ ਕਲੱਬ ਮੱਲਾਂ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ ਅਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਤੋਂ ਵਾਪਸ ਪਿੰਡ ਪਰਤੇ ਕਿਸਾਨ ਆਗੂਆਂ ਦਾ ਭਰਵਾਂ ਸੁਆਗਤ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੂੰ ਪਿੰਡ ਦੀ ਦਾਣਾ ਮੰਡੀ ਤੋਂ ਇਕ ਕਾਫਲੇ ਦੇ ਰੂਪ ਵਿੱਚ ਫੁੱਲਾਂ ਦੇ ਹਾਰ ਪਾ ਕੇ ਪਿੰਡ ਦਾ ਗੇੜਾ ਲਗਾਇਆ ਗਿਆ ਅਤੇ ਪਿੰਡ ਦੀ ਮੁੱਖ ਸੱਥ ਨਿੰਮ ਵਾਲੇ ਥਡ਼੍ਹੇ ਤੇ ਕਿਸਾਨ ਆਗੂਆਂ ਨੂੰ ਰੁਪਿੰਦਰ ਸਿੰਘ ਰੂਪੀ ਕੈਨੇਡਾ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਐੱਨ ਆਰ ਆਈ ਵੀਰਾਂ ਵਲੋਂ ਪ੍ਰਧਾਨ ਇਕਬਾਲ ਸਿੰਘ ਸਿੱਧੂ ਨੂੰ  ਇਕ ਸੋਨੇ ਦੀ ਮੁੰਦਰੀ ਅਤੇ ਦੋ ਚਾਂਦੀ ਦੇ ਕੜਿਆਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਇਸ ਮੌਕੇ ਰਣਜੀਤ ਸਿੰਘ ਕਨੇਡਾ ਪਿਰਤਪਾਲ ਸਿੰਘ ਯੂਕੇ ਰਿੰਕੂ ਯੂ ਕੇ ਤੇਜ਼ੀ ਯੂਕੇ  ਹਨੀ ਕੈਨੇਡਾ  ਸੀਰਾ ਕੈਨੇਡਾ ਕਮਲ ਕਨੇਡਾ ਗੁਰਪ੍ਰੀਤ ਸਿੰਘ ਮੰਡੀਲਾ ਜਸਬੀਰ ਸਿੰਘ ਆਸਟ੍ਰੇਲੀਆ ਕਬੱਡੀ ਖਿਡਾਰੀ ਗੱਗੀ ਮੱਲਾ ਪੰਚ ਜਗਜੀਤ ਸਿੰਘ ਖੇਲਾ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਤਰਕਸ਼ੀਲ ਆਗੂ ਗੁਰਮੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਕੁਵੈਤ ਵਾਲੇ ਬਾਬਾ ਚਰਨ ਸਿੰਘ ਸੁਖਰਾਜ ਸਿੰਘ ਚਾਹਲ  ਮਨਜੀਤ ਸਿੰਘ ਬਿੱਲਾ ਸਿੰਘ ਅੰਗਰੇਜ਼ ਸਿੰਘ ਗੁਰਚਰਨ ਸਿੰਘ ਜਗਸੀਰ ਸਿੰਘ ਮਨਪ੍ਰੀਤ ਸਿੰਘ ਕੇਵਲ ਸਿੰਘ ਸੁਖਵਿੰਦਰ ਸਿੰਘ ਜਤਿੰਦਰਪਾਲ ਸਿੰਘ ਜਸ਼ਨ ਬੱਲਾ ਪਰਮਜੀਤ ਸਿੰਘ ਸਨੀ ਮੱਲਾ ਗੁਰਵੀਰ ਸਿੰਘ ਗਿਆਨੀ ਬਲਦੇਵ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ  ।