ਜਗਰਾਉਂ, 30 ਨਵੰਬਰ(ਅਮਿਤ ਖੰਨਾ)-- ਪ੍ਰੈਸ ਕਲੱਬ ਰਜਿ: ਜਗਰਾਉ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਮਰਜੀਤ ਮਾਲਵਾ ਦੀ ਅਗਵਾਈ ‘ਚ ਹੋਈ । ਜਿਸ ਵਿੱਚ ਪ੍ਰੈਸ ਕਲੱਬ ਦੇ ਸਰਪ੍ਰਸਤ ਓ.ਪੀ ਭੰਡਾਰੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ।ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਭੰਡਾਰੀ ਦੀ ਯਾਦ ਵਿੱਚ 2 ਸਮਾਗਮ ਕਰਵਾਏ ਜਾਣਗੇ ।ਪਹਿਲਾ ਕਰੋਨਾ ਵੈਕਸੀਨੇਸ਼ਨ ਕੈਪ ਜੋ ਕਿ 2 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਡਿਸਪੋਜਲ ਰੋਡ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਕੈਪ ਦਾ ਉਦਘਾਟਨ ਐਡਵੋਕੇਟ ਪੁਨੀਤ ਭੰਡਾਰੀ ਕਰਨਗੇ।ਦੂਸਰਾ ਪੱਤਰਕਾਰੀ ਨਾਲ ਸਬੰਧਤ ਸੈਮੀਨਾਰ ਲਗਾਇਆ ਜਾਵੇਗਾ।ਇਸ ਮੌਕੇ ਵਾਇਸ ਚੇਅਰਮੈਨ ਸੁਖਦੇਵ ਗਰਗ, ਸੈਕਟਰੀ ਸੁਖਦੀਪ ਨਾਹਰ, ਬਿੰਦੂ ਉੱਪਲ, ਦੀਪਕ ਜੈਨ , ਹਰਿੰਦਰ ਚਾਹਲ, ਦਵਿੰਦਰ ਜੈਨ , ਚਰਨਜੀਤ ਸਿੰਘ ਚੰਨ , ਕ੍ਰਿਸ਼ਨ ਵਰਮਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।
ਫਹੋਟੋ: ਪ੍ਰੈਸ ਕਲੱਬ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸਮੂਹ ਅਹੁਦੇਦਾਰ।